ਚੰਡੀਗੜ੍ਹ: ਅਜੌਕੇ ਦੌਰ 'ਚ ਨੌਕਰੀ ਨਾ ਮਿਲਣ 'ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਅਜਿਹੇ ਕੰਮ ਨੇ ਜਿਨ੍ਹਾਂ ਤੋਂ ਪੈਸਾ ਕਮਾਇਆ ਜਾ ਸਕਦਾ ਹੈ। ਉਤਰਾਖੰਡ ਦੇ ਕਿਸਾਨ ਰਣਜੀਤ ਕੁਮਾਰ ਨੇ ਅਜਿਹੀ ਮਿਸਾਲ ਪੇਸ਼ ਕੀਤੀ ਹੈ। ਨੌਕਰੀ ਨਾ ਮਿਲਣ ਮਗਰੋਂ ਰਣਜੀਤ ਨੇ ਮੱਛੀ ਪਲਾਣ ਦਾ ਕਿੱਤਾ ਅਪਣਾਇਆ। ਜਿਸ ਵੇਲੇ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨਾਲ ਸਾਰੇ ਕੰਮਾਂ 'ਚ ਮੰਦੀ ਛਾਈ ਹੋਈ ਸੀ, ਉਸ ਵੇਲੇ ਰਣਜੀਤ ਕੁਮਾਰ ਤੇ ਉਸ ਦੇ ਸਾਥੀਆਂ ਨੇ ਮੱਛੀ ਪਾਲਣ ਤੋਂ 14 ਲੱਖ ਰੁਪਏ ਦੀ ਕਮਾਈ ਕੀਤੀ ਹੈ।
ਰਣਜੀਤ ਕੁਮਾਰ ਪਿਛਲੇ ਅੱਠ ਸਾਲ ਤੋਂ ਮੱਛੀ ਪਾਲਣ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਰੀਬ 24 ਤਲਾਬਾਂ 'ਚ ਮੱਛੀ ਪਾਲਣ ਦਾ ਟੈਂਡਰ ਲਿਆ ਹੋਇਆ ਹੈ। ਰਣਜੀਤ ਕੁਮਾਰ ਮੁਤਾਬਕ ਲੌਕਡਾਊਨ 'ਚ ਵੀ ਮੱਛੀ ਉਤਪਾਦਨ ਨਾਲ ਚੰਗਾ ਮੁਨਾਫਾ ਮਿਲ ਰਿਹਾ ਹੈ। ਉਨ੍ਹਾਂ ਨਾਲ ਇਸ ਕੰਮ 'ਚ 30 ਲੋਕ ਹੋਰ ਜੁੜੇ ਹੋਏ ਹਨ। ਇਹ ਸਾਰੇ ਮਿਲ ਕੇ ਕਈ ਤਰ੍ਹਾਂ ਦੀਆਂ ਮੱਛੀਆਂ ਪਾਲਦੇ ਹਨ।
ਇਸ ਕਿਸਾਨ ਦਾ ਕਹਿਣਾ ਹੈ ਕਿ ਪਸ਼ੂਪਾਲਕ ਤੇ ਕਿਸਾਨ ਮੱਛੀ ਪਾਲਣ ਦੇ ਕਿੱਤੇ ਤੋਂ ਚੰਗੀ ਕਮਾਈ ਕਰ ਸਕਦੇ ਹਨ। ਇਸ ਸਾਲ ਮੱਛੀ ਉਤਪਾਦਨ ਪਿਛਲੇ ਸਾਲ ਨਾਲੋਂ ਜ਼ਿਆਦਾ ਚੰਗਾ ਹੋਇਆ।
ਇਹ ਵੀ ਪੜ੍ਹੋ:
- ਕੈਪਟਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ
- ਹੁਣ ਕਸੂਤੀ ਘਿਰੀ ਕਾਂਗਰਸ, ਜਨਤਾ ਦੇ ਪੈਸੇ 'ਤੇ ਰਾਜੀਵ ਗਾਂਧੀ ਫਾਊਂਡੇਸ਼ਨ ਦਾ ਕਬਜ਼ਾ?
- ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ
- ਟਿਕ-ਟੌਕ ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ
- ਪੂਰੀ ਦੁਨੀਆ 'ਚ 97 ਲੱਖ ਨੂੰ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ 'ਚ ਬਣੇ ਖ਼ਤਰਨਾਕ ਹਾਲਾਤ
- ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਦੇਸ਼ 'ਚ ਰੇਲ ਸੇਵਾ ਮੁੜ ਤੋਂ ਬੰਦ
- ਚੀਨ ਦੇ ਵਧਦੇ ਖਤਰੇ ਨੂੰ ਰੋਕਣ ਲਈ ਭਾਰਤ 'ਚ ਅਮਰੀਕੀ ਫੌਜ ਹੋਵੇਗੀ ਤਾਇਨਾਤ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ