ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਵਿਵਾਦ ਤੋਂ ਸ਼ੁਰੂ ਹੋਈ ਬਹਿਸ ਹੁਣ ਕਾਂਗਰਸ-ਬੀਜੇਪੀ ਵਿਚਾਲੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਕ ਪਹੁੰਚ ਗਈ ਹੈ। ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਲਗਾਤਾਰ ਦੂਜੇ ਦਿਨ ਗਾਂਧੀ ਪਰਿਵਾਰ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਯੂਪੀਏ ਸਮੇਂ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਦਾ ਪੈਸਾ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸੋਨੀਆ ਗਾਂਧੀ PMNRF ਬੋਰਡ ਦੀ ਮੈਂਬਰ ਸੀ ਤੇ RGF ਦੀ ਮੁਖੀ ਵੀ ਸੀ।


ਬੀਜੇਪੀ ਲੀਡਰ ਨੇ ਕਿਹਾ ਦੇਸ਼ ਦੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ PMNRF 'ਚ ਇਸ ਲਈ ਦਾਨ ਦਿੱਤੀ ਸੀ ਤਾਂ ਕਿ ਲੋੜ ਪੈਣ 'ਤੇ ਜਨਤਾ ਦੀ ਮਦਦ ਕੀਤੀ ਜਾ ਸਕੇ। ਇਸ ਫੰਡ ਦੀ ਰਕਮ ਨੂੰ ਇੱਕ ਪਰਿਵਾਰ ਦੇ ਫਾਊਂਡੇਸ਼ਨ 'ਚ ਤਬਦੀਲ ਕਰਨਾ ਨਾ ਸਿਰਫ਼ ਘਪਲਾ ਹੈ, ਸਗੋਂ ਦੇਸ਼ ਦੀ ਜਨਤਾ ਨਾਲ ਧੋਖਾ ਵੀ ਹੈ।





ਉਨ੍ਹਾਂ ਗਾਂਧੀ ਪਰਿਵਾਰ 'ਤੇ ਵੱਡਾ ਤਨਜ਼ ਕੱਸਦਿਆਂ ਕਿਹਾ ਇੱਕ ਪਰਿਵਾਰ ਦੀ ਪੈਸੇ ਦੀ ਭੁੱਖ ਕਾਰਨ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਲੁੱਟ ਲਈ ਗਾਂਧੀ ਪਰਿਵਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ।





ਇਸ ਤੋਂ ਪਹਿਲਾਂ ਵੀਰਵਾਰ ਬੀਜੇਪੀ ਪ੍ਰਧਾਨ ਨੇ ਕਿਹਾ ਸੀ ਕਿ 2005-06 'ਚ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨ ਤੋਂ ਤਿੰਨ ਲੱਖ ਡਾਲਰ ਮਿਲੇ ਸਨ। ਇਸ ਦੇ ਬਦਲੇ ਫਾਊਂਡੇਸ਼ਨ ਨੇ ਚੀਨ ਨਾਲ ਫਰੀ ਟ੍ਰੇਡ ਨੂੰ ਬੜਾਵਾ ਦੇਣ ਵਾਲੀ ਸਟੱਡੀ ਕਰਵਾਈ। ਕਾਂਗਰਸ ਨੇ ਇਸ 'ਤੇ ਪਲਟਵਾਰ ਕਰਦਿਆਂ ਕਿਹਾ ਸਰਕਾਰ 2005 ਨੂੰ ਛੱਡੇ ਤੇ 2020 ਦੇ ਸਵਾਲਾਂ ਦਾ ਜਵਾਬ ਦੇਵੇ।


ਇਹ ਵੀ ਪੜ੍ਹੋ: