ਚੰਡੀਗੜ੍ਹ: ਖੇਤੀ ਆਰਡੀਨੈਂਸਾਂ 'ਤੇ ਹੋਈ ਸਰਬਪਾਰਟੀ ਮੀਟਿੰਗ 'ਚ ਪਾਸ ਕੀਤੇ ਮਤੇ ਬਾਰੇ ਅਕਾਲੀ ਦਲ ਦੇ ਸਟੈਂਡ ਬਾਰੇ ਕੈਪਟਨ ਨੇ ਸਪਸ਼ਟੀਕਰਨ ਮੰਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਕੈਪਟਨ ਨੇ ਸੁਖਬੀਰ ਬਾਦਲ 'ਤੇ ਦੋਗਲੀ ਨੀਤੀ ਅਪਣਾਉਣ ਦੇ ਇਲਜ਼ਾਮ ਲਾਏ।


ਕੈਪਟਨ ਨੇ ਅਕਾਲੀ ਦਲ ਨੂੰ ਸਵਾਲ ਕੀਤੇ ਕਿ ਕੀ ਕਿ ਕੀ ਕੇਂਦਰ ਸਰਕਾਰ ਖੇਤੀਬਾੜੀ ਵਿੱਚ ਦਖਲ ਦੇਣ ਦਾ ਹੱਕ ਰੱਖਦੀ ਹੈ? ਸੁਖਬੀਰ ਬਾਦਲ ਵੱਲੋਂ ਜਾਰੀ ਮੀਟਿੰਗ ਦੇ ਚੋਣਵੇਂ ਵੀਡੀਓ ਕਲਿੱਪ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਦਰਅਸਲ ਸੁਖਬੀਰ ਨੇ ਇਲਜ਼ਾਮ ਲਾਇਆ ਸੀ ਕਿ ਕੈਪਟਨ ਸਰਕਾਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਅਸਲੀਅਤ ਨਹੀਂ ਦੱਸੀ ਗਈ ਤੇ ਉਨ੍ਹਾਂ ਵੱਲੋਂ ਰੱਖੇ ਗਏ ਮੁੱਦਿਆ ਨੂੰ ਉਜਾਗਰ ਨਹੀਂ ਕੀਤਾ ਗਿਆ।



ਸੁਖਬੀਰ ਨੇ ਕਿਹਾ ਸਰਬ ਪਾਰਟੀ ਮੀਟਿੰਗ ਦੌਰਾਨ ਪਾਸ ਮਤੇ ਦੇ ਤਿੰਨ ਪਹਿਲੂਆਂ 'ਚੋਂ ਦੋ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਹਮਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਝੂਠ ਬੋਲਣ ਨਾਲ ਤੱਥ ਨਹੀਂ ਬਦਲ ਸਕਦੇ। ਓਧਰ ਕੈਪਟਨ ਨੇ ਕਿਹਾ ਕਿ ਬੀਜੇਪੀ ਨੇ ਵੋਟਿੰਗ ਸਮੇਂ ਮਤੇ ਦਾ ਪੂਰਾ ਵਿਰੋਧ ਕੀਤਾ ਜਦਕਿ ਸੁਖਬੀਰ ਨੇ ਸ਼ੁਰੂਆਤ ਵਿੱਚ ਸਪਸ਼ਟ ਹੁੰਗਾਰਾ ਭਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਸਪਸ਼ਟ ਹਾਂ ਨਾ ਮਿਲਾਉਣ 'ਤੇ ਉਨ੍ਹਾਂ ਕਿਹਾ ਸੀ ਕਿ ਅਕਾਲੀ-ਬੀਜੇਪੀ ਅੰਸ਼ਕ ਤੌਰ ’ਤੇ ਮਤੇ ਦੇ ਹੱਕ ਵਿੱਚ ਹਨ ਅਸ਼ੰਕ ਤੌਰ ’ਤੇ ਵਿਰੋਧ ਵਿੱਚ ਅਤੇ ਉਨ੍ਹਾਂ ਦੇ ਇਤਰਾਜ਼ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਭ ਰਿਕਾਰਡ ਵਿੱਚ ਦਰਜ ਹੈ।


ਕੈਪਟਨ ਨੇ ਸੁਖਬੀਰ ਬਾਦਲ ਦੀ ਦੋਗਲੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕ ਪਾਸੇ ਉਹ ਕੇਂਦਰ 'ਚ ਆਪਣੀ ਭਾਈਵਾਲ ਬੀਜੇਪੀ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਤੇ ਦੂਜੇ ਪਾਸੇ ਪੰਜਾਬ 'ਚ ਵੋਟ ਬੈਂਕ ਹੈ ਜਿਸ ਕਾਰਨ ਸੁਖਬੀਰ ਕਸੂਤੇ ਘਿਰ ਗਏ ਹਨ। ਪਰ ਉਨ੍ਹਾਂ ਨੂੰ ਆਰਡੀਨੈਂਸਾਂ 'ਤੇ ਆਪਣੀ ਸਥਿਤੀ ਸਪਸ਼ਟ ਕਰਨੀ ਹੀ ਪਵੇਗੀ।


ਇਹ ਵੀ ਪੜ੍ਹੋ: