ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲ੍ਹਾ ਸੰਗਰੂਰ 'ਚ ਬੀਤੀ ਦੇਰ ਰਾਤ 62 ਨਵੇਂ ਕੋਵਿਡ ਕੇਸ ਪੌਜ਼ੇਟਿਵ ਪਾਏ ਜਾਣ ਮਗਰੋਂ ਸੰਗਰੂਰ ਪੰਜਾਬ ਦੇ ਨਵੇਂ ਹੌਟਸਪੋਟ ਵਜੋਂ ਉਬਰ ਕੇ ਸਾਹਮਣੇ ਆਇਆ ਹੈ। ਇੱਥੇ ਅੱਜ ਵੀ 19 ਨਵੇਂ ਕੋਰੋਨਾ ਕੇਸ ਰਿਪੋਰਟ ਹੋਏ ਹਨ। ਇੱਕ ਤਾਜ਼ਾ ਮੌਤ ਦੇ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ।


ਇੱਕ 63 ਸਾਲਾ ਵਿਅਕਤੀ ਦੀ ਬੀਤੀ ਰਾਤ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਕੋਰੋਨਾ ਨਾਲ ਹੋਇਆਂ 8 ਮੌਤਾਂ ਮਲੇਰਕੋਟਲੇ ਤੋਂ ਹਨ। ਉਧਰ ਅੱਜ 19 ਨਵੇਂ ਮਰੀਜ਼ਾਂ ਵਿੱਚੋਂ ਵੀ 10 ਮਲੇਰਕੋਟਲੇ ਤੋਂ ਹੀ ਹਨ।ਇਸ ਤੋਂ ਇਲਾਵਾ ਅੱਜ ਛੇ ਕੇਸ ਸੰਗਰੂਰ ਤੇ ਤਿੰਨ ਕੇਸ ਧੂਰੀ ਤੋਂ ਸਾਹਮਣੇ ਆਏ ਹਨ।

ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਵੀ ਦੋ ਮੌਤਾਂ ਦੀ ਖ਼ਬਰ ਆਈ ਹੈ। ਜਲੰਧਰ ਤੇ ਕਪੂਰਥਲਾ ਵਿੱਚ ਵੀ ਕੋਰੋਨਾ ਨਾਲ ਇੱਕ-ਇੱਕ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।


ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ


ਨਾਂਨਦੇੜ ਤੋਂ ਪਰਤੇ ਸ਼ਰਧਾਲੂਆਂ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ ਜਦੋਂ ਬੁੱਧਵਾਰ ਨੂੰ 230 ਤਾਜ਼ਾ ਕੇਸ ਰਿਪੋਰਟ ਹੋਏ। ਇਸ ਦੇ ਹੁਣ ਸੂਬੇ 'ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 4627 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ ਹੈ।


ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ। ਜਲੰਧਰ 'ਚ ਬੁੱਧਵਾਰ ਨੂੰ 43 ਨਵੇਂ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ੍ਹ ਕੇਸ 648 ਹੋ ਗਏ ਹਨ। ਅੱਜ ਆਦਮਪੁਰ, ਨਕੋਦਰ ਤੇ ਕਰਤਾਰਪੁਰ ਤੋ 12 ਨਵੇਂ ਕੇਸ ਸਾਹਮਣੇ ਆਏ ਹਨ।

ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਵੀ 34 ਨਵੇਂ ਕੋਰੋਨਾ ਕੇਸ ਅੱਜ ਰਿਪੋਰਟ ਹੋਏ ਹਨ। ਜਲੰਧਰ ਦੇ ਇੱਕ ਮਰੀਜ਼ ਜੋ ਡੀਐਮਸੀ ਹਸਪਤਾਲ ਲੁਧਿਆਣਾ 'ਚ ਦਾਖਲ ਸੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ