ਐਪਲ ਦੇ ਡਿਵੈਲਪਰਸ ਕਾਨਫਰੰਸ WWDC 2020 ਕੱਲ੍ਹ ਦੇਰ ਰਾਤ ਹੋਈ। ਇਸ ਦੌਰਾਨ iOs 14 ਦਾ ਐਲਾਨ ਕੀਤਾ ਗਿਆ ਜੋ ਸਮੁੱਚੇ ਉਪਭੋਗਤਾ ਤਜ਼ਰਬੇ ਨੂੰ ਵਧਾਵੇਗਾ। ਇਸ ਵਿੱਚ ਕਈ ਨਵੀਂਆਂ ਵਿਸ਼ੇਸ਼ਤਾਵਾਂ ਲਿਆਂਦੀਆਂ ਗਈਆਂ ਹਨ। ਐਪਲ ਨੇ ਇਸ 'ਚ ਛੋਟੀਆਂ ਛੋਟੀਆਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ ਜੋ ਆਈਫੋਨ ਦੀ ਵਰਤੋਂ ਕਰਨ ਦੇ ਢੰਗ ਵਿੱਚ ਵੱਡਾ ਫਰਕ ਪਾਉਣਗੀਆਂ। ਆਉ ਵੇਖਦੇ ਹਾਂ ਕੀ ਹਨ iOs 14 ਦੀਆਂ ਚੋਟੀ ਦੀਆਂ ਵਿਸ਼ੇਸ਼ਤਾਵਾਂ ਜੋ ਐਪਲ ਨੇ ਐਲਾਨ ਕੀਤੀਆਂ ਹਨ।
- ਐਪਲ ਨੇ ਨਵੇਂ widgets ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ Widgets ਨਾਲ ਤੁਹਾਨੂੰ ਸਮੇਂ ਸਿਰ ਜਾਣਕਾਰੀ ਮਿਲੇਗੀ। ਇਨ੍ਹਾਂ Widgets ਨੂੰ ਤੁਸੀਂ ਵੱਖ ਵੱਖ ਅਕਾਰ 'ਚ ਸੈਟ ਕਰ ਸਕਦੇ ਹੋ। iOs 14 ਨਾਲ ਉਪਭੋਗਤਾ Widgets ਦਾ ਸਮਾਰਟ ਸਟੈਕ ਵੀ ਤਿਆਰ ਕਰ ਸਕਣਗੇ, ਜੋ ਸਮੇਂ, ਸਥਾਨ ਤੇ ਗਤੀਵਿਧੀ ਦੇ ਅਧਾਰ ਤੇ ਸਹੀ Widgets ਨੂੰ ਦਰਸਾਉਣ ਲਈ ਆਨ-ਡਿਵਾਈਸ ਇੰਟੈਲੀਜੈਂਸ ਦੀ ਵਰਤੋਂ ਕਰਦੇ ਹਨ। Widgets ਨੂੰ ਕੰਮ, ਯਾਤਰਾ, ਖੇਡਾਂ, ਮਨੋਰੰਜਨ ਲਈ ਅਨੁਕੂਲਿਤ ਕੀਤਾ ਜਾ ਸਕਦਾ ਹੈ ਤੇ ਹੋਮ ਸਕ੍ਰੀਨ ਤੇ ਪਿਨ ਕੀਤਾ ਜਾ ਸਕਦਾ ਹੈ।
-iOs 14 ਐਪ ਲਾਇਬ੍ਰੇਰੀ ਵੀ ਲਿਆਉਂਦਾ ਹੈ ਜੋ ਉਹ ਸਾਰੇ Apps ਨੂੰ ਆਟੋਮੈਟਿਕਲੀ ਤੁਹਾਡੇ ਦਿਨ ਪ੍ਰਤੀ ਦਿਨ ਵਰਤੋਂ ਦੇ ਹਿਸਾਬ ਨਾਲ ਇੱਕ ਸਧਾਰਨ, ਅਸਾਨੀ ਨਾਲ ਨੈਵੀਗੇਟ ਹੋਣ ਵਾਲੇ ਦ੍ਰਿਸ਼ ਵਿੱਚ ਓਰਗਨਾਈਜ਼ ਕਰ ਦੇਵੇਗਾ।
-iOs 14 ਇੱਕ ਬੇਹੱਦ ਉਡੀਕੇ ਜਾ ਰਹੇ ਫੀਚਰ ਨੂੰ ਲੈ ਕੇ ਵੀ ਆਇਆ ਹੈ। ਇਸ 'ਚ ਤੁਸੀਂ ਫੇਸਟਾਈਮ ਤੇ ਫੋਨ ਕਾਲ ਦਾ ਨੋਟੀਫਿਕੇਸ਼ਨ ਹੀ ਵੇਖੋਗੇ ਤੇ ਜਿਸ ਐਪਲੀਕੇਸ਼ਨ ਤੇ ਤੁਸੀਂ ਹੋਵੋਗੇ ਉਸ ਨੂੰ ਚੱਲਦਾ ਰੱਖ ਸਕੋਗੇ।
-ਐਪਲ ਆਈਫੋਨ ਉਪਭੋਗਤਾਵਾਂ ਲਈ Picture-in picture ਸਮਰਥਨ ਵੀ ਪੇਸ਼ ਕਰਦਾ ਹੈ। ਇਹ ਯੂਜ਼ਰਸ ਨੂੰ ਇਕੋ ਸਮੇਂ ਵੀਡੀਓ ਵੇਖਣ ਜਾਂ ਫੇਸਟਾਈਮ ਕਾਲ ਕਰਨ ਦੀ ਆਗਿਆ ਦੇਵੇਗਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਫੀਚਰਜ਼ iOs 14 'ਚ ਹੋਣਗੇ।
ਐਪਲ ਨੇ ਹੁਣੇ ਹੀ iOs 14 ਦਾ ਐਲਾਨ ਕੀਤਾ ਹੈ। ਪਬਲਿਕ beta iOs ਯੂਜ਼ਰਸ ਲਈ ਅਗਲੇ ਮਹੀਨੇ ਉਪਲੱਬਧ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ