ਨਵੀਂ ਦਿੱਲੀ: ਦੇਸ਼ 'ਚ ਇੱਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਮੰਗਲਵਾਰ 23 ਜੂਨ ਨੂੰ ਪੈਟਰੋਲ ਦੀ ਕੀਮਤ ਦਿੱਲੀ ‘ਚ 0.20 ਰੁਪਏ ਵਧ ਕੇ 79.76 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 0.55 ਰੁਪਏ ਵਧ ਕੇ 79.40 ਰੁਪਏ ਪ੍ਰਤੀ ਲੀਟਰ ਹੋ ਗਈ।
ਇਹ ਲਗਾਤਾਰ 17ਵਾਂ ਦਿਨ ਹੈ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਹਨ।
ਸੋਮਵਾਰ ਨੂੰ ਪੈਟਰੋਲ ਦੀ ਕੀਮਤ ‘ਚ 33 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਵਾਧੇ ਦੇ ਬਾਅਦ ਪ੍ਰਚੂਨ ਦੀ ਕੀਮਤ ਸਿਖਰ 'ਤੇ ਜਾ ਪਹੁੰਚੀ ਹੈ।
ਮੌਸਮ ਵਿਭਾਗ ਵਲੋਂ ਪੰਜਾਬ ਤੇ ਹਰਿਆਣਾ ਲਈ ਰਾਹਤ ਦੀ ਖ਼ਬਰ, ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ
ਲਗਾਤਾਰ 17 ਦਿਨਾਂ ਤੋਂ ਵਧੀਆਂ ਕੀਮਤਾਂ:
ਤੇਲ ਕੰਪਨੀਆਂ ਸਾਰੇ ਦੇਸ਼ ‘ਚ ਇੱਕੋ ਸਮੇਂ ਕੀਮਤਾਂ ‘ਚ ਵਾਧਾ ਕਰਦੀਆਂ ਹਨ, ਪਰ ਪ੍ਰਚੂਨ ਦੀਆਂ ਕੀਮਤਾਂ ਵੈਲਿਊ ਐਡਿਡ ਟੈਕਸ (ਵੈਟ) ਦੇ ਕਾਰਨ ਬਦਲਦੀਆਂ ਹਨ। ਪਿਛਲੇ 17 ਦਿਨਾਂ ਤੋਂ ਦੋਵਾਂ ਬਾਲਣਾਂ ਦੀ ਪ੍ਰਚੂਨ ਕੀਮਤ ਵਿੱਚ ਨਿਰੰਤਰ ਵਾਧਾ ਦਰਜ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਪੈਟਰੋਲ ਦੀ ਕੀਮਤ ‘ਚ 8.5 ਰੁਪਏ ਤੇ ਡੀਜ਼ਲ ਦੀ ਕੀਮਤ ‘ਚ 10.01 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
1 ਕਰੋੜ ਤੱਕ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 5 ਫੀਸਦ ਦੀ ਮੌਤ
ਅਪ੍ਰੈਲ 2002 ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਤੋਂ ਬਾਅਦ ਕਿਸੇ 15 ਦਿਨਾਂ 'ਚ ਇਹ ਸਭ ਤੋਂ ਵੱਡਾ ਵਾਧਾ ਹੈ। ਤੇਲ ਕੰਪਨੀਆਂ ਨੇ ਅਪ੍ਰੈਲ 2002 ‘ਚ ਹਰ 15 ਦਿਨਾਂ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਚ ਤਬਦੀਲੀ ਕਰਨੀ ਸ਼ੁਰੂ ਕੀਤੀ ਸੀ। ਇਹ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਅਨੁਸਾਰ ਕੀਤੀਆਂ ਜਾਂਦੀਆਂ ਹਨ। ਉਦੋਂ ਤੋਂ 15 ਦਿਨਾਂ 'ਚ ਉਨ੍ਹਾਂ ਦੀਆਂ ਕੀਮਤਾਂ ‘ਚ ਇਹ ਸਭ ਤੋਂ ਵੱਡਾ ਵਾਧਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ