Coronavirus: ਦੁਨੀਆ ਭਰ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਲਗਭਗ ਇਕ ਕਰੋੜ ਹੈ।


ਵਰਲਡਮੀਟਰ ਅਨੁਸਾਰ ਪੂਰੇ ਵਿਸ਼ਵ ਵਿੱਚ 91 ਲੱਖ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 73 ਹਜ਼ਾਰ ਨੂੰ ਪਾਰ ਕਰ ਗਈ ਹੈ।

ਇਸ ਦੇ ਨਾਲ ਹੀ 49 ਲੱਖ 16 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 66 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 10 ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 61 ਲੱਖ ਤੋਂ ਜ਼ਿਆਦਾ ਹੈ।


ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ:

ਅਮਰੀਕਾ ਕੋਰੋਨਾ ਤੋਂ ਸਭ ਤੋਂ ਪ੍ਰਭਾਵਤ ਹੈ. ਅਮਰੀਕਾ ਵਿੱਚ ਹੁਣ ਤੱਕ 23 ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਇਕ ਲੱਖ 22 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਹੁਣ ਅਮਰੀਕਾ ਨਾਲੋਂ ਹਰ ਦਿਨ ਬ੍ਰਾਜ਼ੀਲ ‘ਚ ਜ਼ਿਆਦਾ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

ਟਰੰਪ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ! ਇਹ ਸਾਰੇ ਵੀਜ਼ੇ ਕੀਤੇ ਸਸਪੈਂਡ

ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 31,496 ਮਾਮਲੇ ਸਾਹਮਣੇ ਆਏ, 363 ਵਿਅਕਤੀਆਂ ਦੀ ਮੌਤ ਹੋ ਗਈ। ਬ੍ਰਾਜ਼ੀਲ ‘ਚ 24,358 ਕੇਸ ਸਾਹਮਣੇ ਆਏ ਅਤੇ 748 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ ਤੋਂ ਬਾਅਦ, ਰੂਸ ਅਤੇ ਭਾਰਤ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ