ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਇਹ ਫੈਸਲਾ ਅਮਰੀਕੀ ਕਾਮਿਆਂ ਦੇ ਲਾਭ ਲਈ ਲਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ
ਰਾਸ਼ਟਰਪਤੀ ਟਰੰਪ ਦੁਆਰਾ ਕਾਰਜਕਾਰੀ ਆਦੇਸ਼ ਰਾਹੀਂ ਕੀਤੇ ਗਏ ਇਹ ਉਪਾਅ ਅਸਥਾਈ ਹੋਣਗੇ ਜੋ ਅਮਰੀਕੀ ਕਰਮਚਾਰੀਆਂ ਲਈ 525,000 ਨੌਕਰੀਆਂ ਦੇ ਰਾਹ ਖੋਲ੍ਹਣਗੇ।-
ਸੀਨੀਅਰ ਅਧਿਕਾਰੀ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਣਾਲੀ ਦੇ ਵਿਆਪਕ ਸੁਧਾਰ ਲਈ ਨਿਰਦੇਸ਼ ਵੀ ਜਾਰੀ ਕੀਤੇ ਸੀ, ਜੋ ਮੌਜੂਦਾ ਲਾਟਰੀ ਸਿਸਟਮ ਨੂੰ 85,000 ਐਚ 1 ਬੀ ਵੀਜ਼ਾ ਲਈ ਮੈਰਿਟ ਅਧਾਰਤ ਪ੍ਰਣਾਲੀ ਨਾਲ ਤਬਦੀਲ ਕਰ ਦੇਣਗੇ।
ਅਧਿਕਾਰੀ ਨੇ ਕਿਹਾ,
"ਇਹ ਤਨਖਾਹ ਪੱਧਰ ਅਤੇ ਹੁਨਰ ਪੱਧਰ ਦੋਵਾਂ ਨੂੰ ਅੱਗੇ ਵਧਾਏਗਾ। ਇਹ ਪ੍ਰਵੇਸ਼-ਪੱਧਰ ਦੀਆਂ ਨੌਕਰੀਆਂ ਲਈ ਅਮਰੀਕੀਆਂ ਨਾਲ ਮੁਕਾਬਲਾ ਵੀ ਖਤਮ ਕਰ ਦੇਵੇਗਾ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਾਰੀਆਂ ਕਮੀਆਂ ਜੋ ਨੌਕਰੀਆਂ ਦੇ ਆਊਟਸੋਰਸਿੰਗ ਨੂੰ ਸਮਰੱਥ ਕਰਦੀਆਂ ਹਨ, ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।"-
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ