ਜੀ ਹਾਂ, ਸੂਬੇ ‘ਚ ਲਗਾਤਾਰ ਵਧ ਰਹੇ ਕੋਰੋਨਾ ਕੇਸਾਂ ਕਰਕੇ ਸਿਹਤ ਵਿਭਾਗ, ਪ੍ਰਸਾਸ਼ਨ ਅਤੇ ਅਧਿਕਾਰੀਆਂ ‘ਚ ਕਾਫੀ ਚਿੰਤਾ ਹੈ। ਇਸ ਕਰਕੇ ਹਾਲ ਹੀ ‘ਚ ਮੀਡੀਆ ਨੇ ਸੂਬੇ ਵਿਚ ਲੌਕਡਾਊਨ ਦੀ ਖ਼ਬਰਾਂ ‘ਤੇ ਸਿਹਤ ਮੰਤਰੀ ਤੋਂ ਜਵਾਬ ਜਾਣਨਾ ਚਾਹਿਆ।
ਸਿਹਤ ਮੰਤਰੀ ਨੇ ਦੱਸਿਆ ਕਿ ਫਿਲਹਾਲ ਪੂਰਨ ਲੌਕਡਾਊਨ ਬਾਰੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਸਰਕਾਰ ਦਾ ਕੋਈ ਵਿਚਾਰ ਹੈ। ਕਿਉਂਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਹਰ ਤਰ੍ਹਾਂ ਦੀ ਡਰਾਈਵ ਚਲਾ ਰਹੀ ਹੈ ਭਾਵੇਂ ਉਹ ਮੋਬਾਈਲ ਫੋਨ 'ਤੇ ਮੈਸੇਜ ਹੋਣ ਜਾਂ ਸੋਸ਼ਲ ਮੀਡੀਆ ਹੋਵੇ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਬਣਾਏ ਪ੍ਰੋਟੋਕੋਲ ਨੂੰ ਫਾਲੋਅ ਕਰਨਾ ਸਭ ਤੋਂ ਅਹਿਮ ਹੈ ਪਰ ਕਦੇ ਕਦੇ ਲੋਕਾਂ ਨੂੰ ਮਜਬੂਰੀ ਵੱਸ ਘਰੋਂ ਬਾਹਰ ਵੀ ਨਿੱਕਲਣਾ ਪੈਂਦਾ ਹੈ ਜਿਸ ਲਈ ਉਹ ਖੁਦ ਹੀ ਪੂਰੀ ਸਾਵਧਾਨੀ ਵਰਤ ਕੇ ਇਸ ਬਿਮਾਰੀ ਤੋਂ ਬਚ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904