ਚੰਡੀਗੜ੍ਹ: ਪੰਜਾਬੀ ਨੌਜਵਾਨ ਅਕਸਰ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਰੁਖ ਕਰਦੇ ਹਨ। ਜਿਸ ਕਾਰਨ ਪੰਜਾਬ ਦੀ ਨੌਜਵਾਨ ਸ਼ਕਤੀ ਵਿਦੇਸ਼ਾਂ ਵਿੱਚ ਸਫ਼ਲ ਹੋਣ ਲਈ ਸਟੱਡੀ ਵੀਜ਼ਾ, ਵਰਕ ਵੀਜ਼ਾ ਅਤੇ ਹੋਰ ਸਾਧਨਾਂ ਰਾਹੀਂ ਵਿਦੇਸ਼ ਪਹੁੰਚਣਾ ਚਾਹੁੰਦੀ ਹੈ। ਪਰ ਅਜਿਹੀ ਸਥਿਤੀ ਵਿੱਚ ਜੇ ਕੋਈ ਨੌਜਵਾਨ ਉਥੇ ਪਹੁੰਚਣ ਤੋਂ ਬਾਅਦ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਦਾ ਹੈ ਤਾਂ ਨੌਜਵਾਨ ਜਾਂ ਭਾਰਤ ਵਿੱਚ ਬੈਠੇ ਉਸ ਦੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਗੱਲ ਦਾ ਇਹਸਾਸ ਨਹੀਂ ਹੋ ਸਕਦਾ।

ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ

ਇਸੇ ਤਰ੍ਹਾਂ ਦੀ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਠਿਆਲਾ ਦੀ ਵਸਨੀਕ  ਹਰਮੀਤ ਕੌਰ ਨਾਲ ਵਾਪਰੀ ਹੈ।ਜੋ ਪਿਛਲੇ ਕਈ ਦਿਨਾਂ ਤੋਂ ਆਪਣੇ ਬੇਟੇ ਅਨਮੋਲਦੀਪ ਸਿੰਘ ਨਾਲ ਸੰਪਰਕ ਨਹੀਂ ਕਰ ਸਕੀ। ਜਾਣਕਾਰੀ ਦਿੰਦਿਆਂ ਹਰਮੀਤ ਕੌਰ ਨੇ ਦੱਸਿਆ ਕਿ ਅਨਮੋਲ ਦੀਪ ਪਿਛਲੇ ਸਾਲ 16 ਮਈ ਨੂੰ ਦਿੱਲੀ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ।



ਅਮਰੀਕਾ ਪਹੁੰਚਣ ਤੋਂ ਦੋ ਮਹੀਨੇ ਬਾਅਦ, ਅਨਮੋਲਦੀਪ ਦਾ ਪਾਸਪੋਰਟ, ਪਰਸ ਅਤੇ ਮੋਬਾਈਲ ਫੋਨ ਅਚਾਨਕ ਗਾਇਬ ਹੋ ਗਏ। ਇਸ ਤੋਂ ਬਾਅਦ, ਉਹ ਇਸ ਤਰ੍ਹਾਂ ਰਹਿਣ ਲੱਗ ਪਿਆ। ਆਖਰੀ ਵਾਰ ਉਸਨੇ ਮਾਰਚ 2020 ਵਿੱਚ ਫੋਨ ਤੇ ਗੱਲ ਕੀਤੀ ਸੀ। ਹਰਮੀਤ ਕੌਰ ਨੇ ਕਿਹਾ ਕਿ ਇਸ ਤੋਂ ਬਾਅਦ, ਅੱਜ ਤੱਕ ਉਸ ਦਾ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋਇਆ ਹੈ।ਬਾਅਦ ਵਿੱਚ ਉਸਦੀ ਭਾਲ ਕਰਨ ਦੇ ਬਾਅਦ ਵੀ, ਉਸਦਾ ਕੋਈ ਪਤਾ ਨਹੀਂ ਚਲ ਸਕਿਆ। ਹਰਮੀਤ ਕੌਰ ਨੇ ਭਾਰਤੀ ਵਿਦੇਸ਼ ਮੰਤਰਾਲੇ, ਪੰਜਾਬ ਸਰਕਾਰ ਅਤੇ ਐਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਨਮੋਲਦੀਪ ਦੀ ਭਾਲ ਕਰਨ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ