Coronavirus ਮਹਾਮਾਰੀ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆਵਿੱਚ ਕੋਰੋਨਾ ਦੀ ਲਾਗ ਨਾਲ 97 ਲੱਖ ਲੋਕ ਪੀੜਤ ਹਨ ਜਦਕਿ ਇਸ ਬਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਨੇੜੇ ਪਹੁੰਚ ਗਈ ਹੈ। ਹਾਲਾਂਕਿ, 52 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ।


ਦੁਨੀਆ ਦੇ 66 ਫ਼ੀਸਦ ਕੋਰੋਨਾ ਮਾਮਲੇ ਸਿਰਫ 10 ਦੇਸ਼ਾਂ ਵਿੱਚ ਹੀ ਹਨ। ਇੱਥੇ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ 62 ਲੱਖ ਹੈ। ਇਸ ਸਮੇਂ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ, ਜਿੱਥੇ 25 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ ਅਤੇ 1.26 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉੱਧਰ, ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੀ ਰੋਜ਼ਾਨਾ ਦਰ ਅਮਰੀਕਾ ਨਾਲੋਂ ਵੀ ਵੱਧ ਦਰਜ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 37,907 ਮਾਮਲੇ ਸਾਹਮਣੇ ਆਏ ਅਤੇ 595 ਮੌਤਾਂ ਦਰਜ ਹੋਈਆਂ। ਉੱਥੇ ਹੀ ਬ੍ਰਾਜ਼ੀਲ ਵਿੱਚ ਕੋਵਿਡ-19 ਲਾਗ ਦੇ 40,673 ਮਾਮਲੇ ਸਾਹਮਣੇ ਆਏ ਅਤੇ 1,180 ਲੋਕਾਂ ਦੀ ਮੌਤ ਹੋਈ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ ਵਿੱਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਪੂਰੀ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

ਕੋਰੋਨਾਵਾਇਰਸ ਅੰਕੜੇ:

  • ਅਮਰੀਕਾ: ਕੇਸ- 2,502,311, ਮੌਤਾਂ- 126,726

  • ਬ੍ਰਾਜ਼ੀਲ: ਕੇਸ- 1,233,147, ਮੌਤਾਂ- 55,054

  • ਰੂਸ: ਕੇਸ- 613,994, ਮੌਤਾਂ- 8,605

  • ਭਾਰਤ: ਕੇਸ- 491,170, ਮੌਤਾਂ- 15,308

  • ਯੂਕੇ: ਕੇਸ- 307,980, ਮੌਤਾਂ- 43,230

  • ਸਪੇਨ: ਕੇਸ- 294,566, ਮੌਤਾਂ- 28,330

  • ਪੇਰੂ: ਕੇਸ- 268,602, ਮੌਤਾਂ- 8,761

  • ਚਿਲੀ: ਕੇਸ- 259,064, ਮੌਤਾਂ- 4,903

  • ਇਟਲੀ: ਕੇਸ- 239,706, ਮੌਤਾਂ- 34,678

  • ਇਰਾਨ: ਕੇਸ- 215,096, ਮੌਤਾਂ- 10,130


 

ਕੋਰੋਨਾਵਾਇਰਸ ਦਾ ਕੇਂਦਰ ਬਿੰਦੂ ਰਿਹਾ ਚੀਨ ਇਸ ਸਮੇਂ ਸਭ ਤੋਂ ਵੱਧ ਪ੍ਰਭਾਵਿਤ ਪਹਿਲੇ 20 ਦੇਸ਼ਾਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ, ਜਦਕਿ ਭਾਰਤ ਟੌਪ-4 ਵਿੱਚ ਸ਼ਾਮਲ ਹੈ। ਪਰ ਉੱਪਰ ਦਿੱਤੀ ਸੂਚੀ ਵਿੱਚ ਸ਼ਾਮਲ ਸਾਰੇ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਦੋ ਲੱਖ ਤੋਂ ਵੱਧ ਹਨ। ਜਦਕਿ ਵਿਸ਼ਵ ਵਿੱਚ ਨੌਂ ਹੋਰ ਦੇਸ਼ ਅਜਿਹੇ ਹਨ ਜਿੱਥੇ ਇਸ ਬਿਮਾਰੀ ਨਾਲ ਪੀੜਤਾਂ ਦਾ ਅੰਕੜਾ ਇੱਕ ਲੱਕ ਤੋਂ ਵੱਧ ਹੈ। ਚਾਰ ਦੇਸ਼, ਅਮਰੀਕਾ, ਬ੍ਰਾਜ਼ੀਲ, ਬ੍ਰਿਟੇਨ ਤੇ ਇਟਲੀ ਅਜਿਹੇ ਹਨ, ਜਿੱਥੇ ਕੋਰੋਨਾਵਾਇਰਸ ਕਾਰਨ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: