ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਦੱਖਣੀ ਭਾਰਤ ਦੇ ਕਈ ਸ਼ਹਿਰਾਂ 'ਚ ਪ੍ਰਚੂਨ ਬਾਜ਼ਾਰ 'ਚ ਟਮਾਟਰ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਭਾਰੀ ਮੀਂਹ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਦੱਖਣੀ ਭਾਰਤ ਵਿੱਚ ਟਮਾਟਰ ਮਹਿੰਗਾ ਹੋ ਗਿਆ ਹੈ।


ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੱਖਣੀ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਦੇ ਮਾਇਆਬੰਦਰ ਵਿੱਚ 140 ਰੁਪਏ ਪ੍ਰਤੀ ਕਿਲੋ ਅਤੇ ਪੋਰਟ ਬਲੇਅਰ ਵਿੱਚ 127 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ ਰਹੇ ਹਨ। ਇਸ ਦੇ ਨਾਲ ਹੀ ਕੇਰਲ ਦੇ ਤਿਰੂਵਨੰਤਪੁਰਮ 'ਚ ਟਮਾਟਰ ਦੀ ਕੀਮਤ 125 ਰੁਪਏ, ਪਲੱਕੜ ਅਤੇ ਵਾਇਨਾਡ 'ਚ 105, ਤ੍ਰਿਸ਼ੂਰ 'ਚ 94, ਕੋਝੀਕੋਡ 'ਚ 91 ਅਤੇ ਕੋਟਾਯਮ 'ਚ 83 ਰੁਪਏ ਹੈ।


ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਟਮਾਟਰ ਦੀ ਕੀਮਤ 77 ਰੁਪਏ, ਤਿਰੂਪਤੀ 'ਚ 72, ਤੇਲੰਗਾਨਾ 'ਚ ਵਾਰੰਗਲ 'ਚ 85 ਅਤੇ ਪੁਡੂਚੇਰੀ 'ਚ 85 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਜੇਕਰ ਮੈਟਰੋ ਸ਼ਹਿਰਾਂ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸੋਮਵਾਰ ਨੂੰ ਮੁੰਬਈ 'ਚ 55 ਰੁਪਏ, ਦਿੱਲੀ 'ਚ 56, ਕੋਲਕਾਤਾ 'ਚ 78 ਅਤੇ ਚੇਨਈ 'ਚ 83 ਰੁਪਏ ਪ੍ਰਤੀ ਕਿਲੋ ਟਮਾਟਰ ਵਿਕਿਆ।


ਦੱਸ ਦਈਏ ਕਿ ਸਤੰਬਰ ਦੇ ਅੰਤ ਤੋਂ ਦੇਸ਼ ਦੇ ਜ਼ਿਆਦਾਤਰ ਪ੍ਰਚੂਨ ਬਾਜ਼ਾਰਾਂ 'ਚ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਬਣੀ ਹੋਈ ਹੈ ਪਰ ਇਸ ਵਾਰ ਦੱਖਣੀ ਸੂਬਿਆਂ 'ਚ ਲਗਾਤਾਰ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਭਾਰਤ ਸਰਕਾਰ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਹੈ ਕਿ ਟਮਾਟਰਾਂ ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧਾ ਭਾਰੀ ਮੀਂਹ ਕਾਰਨ ਹੋਇਆ ਹੈ। ਮੀਂਹ ਕਾਰਨ ਇਸ ਦੀ ਸਪਲਾਈ ਵਿੱਚ ਵਿਘਨ ਪਿਆ ਹੈ।


ਇਨ੍ਹਾਂ ਹਿੱਸਿਆਂ ਵਿਚ ਟਮਾਟਰਾਂ ਦੀਆਂ ਕੀਮਤਾਂ


ਖਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਉੱਤਰੀ ਭਾਰਤ 'ਚ ਸੋਮਵਾਰ ਨੂੰ ਟਮਾਟਰ ਦੀ ਕੀਮਤ 30-83 ਰੁਪਏ ਪ੍ਰਤੀ ਕਿਲੋ ਰਹੀ। ਇਸ ਦੇ ਨਾਲ ਹੀ ਦੇਸ਼ ਦੇ ਪੱਛਮੀ ਹਿੱਸੇ 'ਚ ਟਮਾਟਰ ਦੀ ਕੀਮਤ 30-85 ਰੁਪਏ ਕਿਲੋ ਅਤੇ ਪੂਰਬੀ ਭਾਰਤ 'ਚ 39-80 ਰੁਪਏ ਕਿਲੋ ਰਹੀ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕਈ ਹਫ਼ਤਿਆਂ ਤੋਂ ਟਮਾਟਰ ਦੀ ਔਸਤ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਣੀ ਹੋਈ ਹੈ।



ਇਹ ਵੀ ਪੜ੍ਹੋCar Prices Hike: ਨਵੇਂ ਸਾਲ 'ਤੇ ਵੀ ਲੱਗੇਗਾ ਮਹਿੰਗਾਈ ਦਾ ਝੱਟਕਾ, ਵੱਧ ਜਾਣਗੀਆਂ ਕਾਰਾਂ ਦੀਆਂ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904