ਨਵੀਂ ਦਿੱਲੀ: ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ‘ਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ ਇੱਕ ਵਾਰ ਫਿਰ ਅਸਮਾਨ ਛੂਹਣ ਲੱਗੀਆਂ ਹਨ। ਟਮਾਟਰ ਦੀਆਂ ਕੀਮਤਾਂ ਜ਼ਿਆਦਾਤਰ ਸ਼ਹਿਰਾਂ ਵਿੱਚ 80 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ, ਜੋ ਇੱਕ ਮਹੀਨੇ ਪਹਿਲਾਂ 20 ਰੁਪਏ ਸੀ। ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਵੀ ਮੰਨਿਆ ਹੈ ਕਿ ਪਿਛਲੇ ਦਿਨਾਂ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਮੁਤਾਬਕ, ਇਸ ਦਾ ਮੁੱਖ ਕਾਰਨ ਟਮਾਟਰ ਦੀ ਫਸਲ ਦਾ ਆਫ ਸੀਜ਼ਨ ਹੋਣਾ ਹੈ। ਇਹ ਜਲਦੀ ਖ਼ਰਾਬ ਹੋਣ ਕਰਕੇ ਵੀ ਇਹ ਮਹਿੰਗਾ ਹੋ ਰਿਹਾ ਹੈ।
ਗਾਹਕ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਚੇਨਈ ਨੂੰ ਛੱਡ ਕੇ ਸਾਰੇ ਮੈਟਰੋ ਸ਼ਹਿਰਾਂ ਵਿੱਚ ਟਮਾਟਰਾਂ ਦੀ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮੰਤਰਾਲੇ ਮੁਤਾਬਕ, ਗੁਰੂਗ੍ਰਾਮ, ਗੰਗਟੋਕ ਤੇ ਰਾਏਪੁਰ ਵਰਗੇ ਸ਼ਹਿਰਾਂ ਵਿੱਚ 70 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਟਮਾਟਰ ਗੋਰਖਪੁਰ, ਕੋਟਾ ਤੇ ਦੀਮਾਪੁਰ ਵਿੱਚ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਟਮਾਟਰ ਉਤਪਾਦਕ ਸੂਬਿਆਂ ਦੇ ਮਾਮਲਿਆਂ ਵਿੱਚ ਹੈਦਰਾਬਾਦ ਵਿੱਚ ਵੀ ਇਹ 37 ਰੁਪਏ, ਚੇਨਈ ਵਿੱਚ 40 ਰੁਪਏ ਤੇ ਬੰਗਲੁਰੂ ਵਿੱਚ 46 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਮੁਤਾਬਕ ਟਮਾਟਰ ਦੀਆਂ ਕੀਮਤਾਂ ਹਰ ਸਾਲ ਜੁਲਾਈ ਤੋਂ ਸਤੰਬਰ ਤੱਕ ਵੱਧ ਜਾਂਦੀਆਂ ਹਨ। ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਪੰਜਾਬ, ਤਾਮਿਲਨਾਡੂ, ਕੇਰਲ, ਜੰਮੂ-ਕਸ਼ਮੀਰ ਤੇ ਅਰੁਣਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਟਮਾਟਰ ਦਾ ਉਤਪਾਦਨ ਘੱਟ ਹੈ। ਇਹ ਸਾਰੇ ਰਾਜ ਦੂਜੇ ਵੱਡੇ ਉਤਪਾਦਕ ਸੂਬਿਆਂ 'ਤੇ ਨਿਰਭਰ ਕਰਦੇ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਾਲਾਨਾ 17.9 ਮਿਲੀਅਨ ਟਨ ਟਮਾਟਰ ਪੈਦਾ ਹੁੰਦੇ ਹਨ। ਉਧਰ ਇਸ ਦੀ ਸਾਲਾਨਾ ਖਪਤ ਲਗਪਗ 15.5 ਮਿਲੀਅਨ ਟਨ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਮਾਟਰ ਦੀਆਂ ਕੀਮਤਾਂ ਹੋਈਆਂ ਲਾਲ, ਕਈ ਸ਼ਹਿਰਾਂ 'ਚ 80 ਰੁਪਏ ਕਿਲੋ ਤੋਂ ਪਾਰ
ਏਬੀਪੀ ਸਾਂਝਾ
Updated at:
10 Jul 2020 02:39 PM (IST)
ਕੇਂਦਰੀ ਖਪਤਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਮਾਟਰਾਂ ਦੀਆਂ ਵਧੀਆਂ ਕੀਮਤਾਂ ਬਾਰੇ ਕਿਹਾ ਕਿ ਇਹ ਸਪਲਾਈ 'ਚ ਕਮੀ ਵਾਲਾ ਮੌਸਮ ਹੈ।
- - - - - - - - - Advertisement - - - - - - - - -