ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਯੂਰੀਆ ਅਤੇ ਡੀਏਪੀ (ਡੈਮੋਨੀਅਮ ਫਾਸਫੇਟ) ਦੀ ਲੋੜ ਹੈ। ਖੇਤੀਬਾੜੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ, “ਸੂਬੇ ਵਿਚ ਯੂਰੀਆ ਦੀ ਘਾਟ ਹੈ।” ਅਧਿਕਾਰੀਆਂ ਮੁਤਾਬਕ, ਪੰਜਾਬ ਵਿਚ ਹਾੜੀ ਦੇ ਸੀਜ਼ਨ ਲਈ 14.50 ਲੱਖ ਟਨ ਯੂਰੀਆ ਦੀ ਜ਼ਰੂਰਤ ਹੈ, ਪਰ ਸੂਬੇ ਵਿਚ ਸਿਰਫ 75,000 ਟਨ ਯੂਰੀਆ ਹੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਚਾਰ ਲੱਖ ਟਨ ਯੂਰੀਆ ਦੀ ਖੇਪ ਅਕਤੂਬਰ ਵਿੱਚ ਆਉਣੀ ਸੀ, ਪਰ ਸਿਰਫ ਇੱਕ ਲੱਖ ਟਨ ਦੀ ਆਮਦ ਹੋਈ।
Haryana Govt 'ਲਵ ਜਿਹਾਦ' 'ਤੇ ਕਾਨੂੰਨ ਲਿਆਉਣ ਸਬੰਧੀ ਕਰ ਰਹੀ ਵਿਚਾਰ : Anil Vij
ਨਵੰਬਰ ਵਿੱਚ ਸੂਬੇ ਵਿੱਚ ਚਾਰ ਲੱਖ ਟਨ ਯੂਰੀਆ ਅਲਾਟ ਕੀਤਾ ਗਿਆ ਹੈ। ਕਣਕ ਦੀ ਬਿਜਾਈ ਦਾ ਸੀਜ਼ਨ ਨਵੰਬਰ ਵਿੱਚ ਸ਼ੁਰੂ ਹੋਵੇਗਾ। ਹਾੜੀ ਦੇ ਸੀਜ਼ਨ ਦੌਰਾਨ ਲਗਪਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦੀ ਉਮੀਦ ਹੈ। ਪੰਜਾਬ ਨੂੰ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਤੋਂ ਰੇਲ ਗੱਡੀਆਂ ਰਾਹੀਂ ਯੂਰੀਆ ਦੀ ਸਪਲਾਈ ਕੀਤੀ ਜਾਂਦੀ ਹੈ।
ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਕੁਝ ਰੇਲ ਮਾਰਗਾਂ ਨੂੰ ਠੱਪ ਕਰ ਦਿੱਤਾ ਹੈ, ਜਿਸ ਕਾਰਨ ਰੇਲਵੇ ਨੇ ਪੰਜਾਬ ਵਿੱਚ ਮਾਲ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਮਾਲ ਸੇਵਾਵਾਂ ਨੂੰ ਬਹਾਲ ਕਰਨ ਲਈ ਦਖਲ ਦੇਣ ਲਈ ਕਿਹਾ ਸੀ, ਜਿਸ ‘ਤੇ ਗੋਇਲ ਨੇ ਪੰਜਾਬ ਸਰਕਾਰ ਤੋਂ ਰੇਲ ਗੱਡੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਬਾਰੇ ਭਰੋਸੇ ਮੰਗ ਕੀਤੀ ਸੀ।
ਕਿਸਾਨ ਧਰਨੇ ਦੌਰਾਨ ਹੋਈ ਸੀ ਬਜ਼ੁਰਗ ਤੇਜ਼ ਕੌਰ ਦੀ ਮੌਤ, 20 ਦਿਨ ਬਾਅਦ ਸਸਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904