ਬਰਨਾਲਾ: ਪੰਜਾਬ ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਖੇਤੀਬਾੜੀ ਅਫ਼ਸਰਾਂ ਨੂੰ ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਤੂਫ਼ਾਨ ਤੇ ਤੇਜ਼ ਹਵਾਵਾਂ ਚੱਲਣ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਣਕ ਦੀ ਫ਼ਸਲ ਸਾਂਭਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੌਸਮ ਖ਼ਰਾਬ ਹੋਣ ਕਰਕੇ ਕਿਸਾਨ ਫਸਲ ਦੀ ਸਾਂਭ-ਸੰਭਾਲ ਸਬੰਧੀ ਚਿੰਤਿਤ ਨਜ਼ਰ ਆ ਰਹੇ ਹਨ।
ਇਸ ਬਾਰੇ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਫ਼ਸਲ ਬੇਕਾਰ ਹੋ ਰਹੀ ਹੈ। ਬਾਰਦਾਨਾ ਵੀ ਨਹੀਂ ਮਿਲ ਰਿਹਾ। ਉੱਤੋਂ ਮੀਂਹ ਵਿੱਚ ਕਣਕ ਦੇ ਬਰਬਾਦ ਹੋਣ ਦੀ ਵਾ ਡਰ ਹੈ।
ਇਸ ਬਾਬਤ 'ਏਬੀਪੀ ਸਾਂਝਾ' ਦੀ ਟੀਮ ਨੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਜਾ ਕੇ ਜਾਇਜ਼ਾ ਲਿਆ ਤਾਂ ਕੁਝ ਕਣਕ ਢੱਕੀ ਹੋਈ ਮਿਲੀ ਪਰ ਜ਼ਿਆਦਾਤਰ ਕਣਕ ਖੁੱਲ੍ਹੀ ਪਈ ਹੋਈ ਸੀ। ਇਸ 'ਤੇ ਕੋਈ ਤਰਪਾਲ ਜਾਂ ਲਿਫਾਫਾ ਨਹੀਂ ਪਾਇਆ ਗਿਆ ਸੀ। ਇਸ ਹਿਸਾਬ ਨਾਲ ਕਿਸਾਨਾਂ ਦਾ ਚਿੰਤਾ ਕਰਨਾ ਬਿਲਕੁਲ ਜਾਇਜ਼ ਹੈ।
ਕਿਸਾਨ ਉਨ੍ਹਾਂ ਦੀ ਫ਼ਸਲ ਦੀ ਜਲਦ ਢੁਆਈ ਦੀ ਮੰਗ ਕਰ ਰਹੇ ਹਨ। ਇਸ ਬਾਰੇ ਬਰਨਾਲਾ ਦੇ ਖੇਤੀਬਾੜੀ ਅਫ਼ਸਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਵਿਗੜ ਸਕਦਾ ਹੈ ਪੰਜਾਬ ਦਾ ਮੌਸਮ, ਕਿਸਾਨਾਂ ਨੂੰ ਜਲਦ ਫਸਲ ਸਾਂਭਣ ਦੀ ਹਦਾਇਤ
ਏਬੀਪੀ ਸਾਂਝਾ
Updated at:
02 May 2019 04:34 PM (IST)
ਬਰਨਾਲਾ: ਪੰਜਾਬ ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਖੇਤੀਬਾੜੀ ਅਫ਼ਸਰਾਂ ਨੂੰ ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਤੂਫ਼ਾਨ ਤੇ ਤੇਜ਼ ਹਵਾਵਾਂ ਚੱਲਣ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਣਕ ਦੀ ਫ਼ਸਲ ਸਾਂਭਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੌਸਮ ਖ਼ਰਾਬ ਹੋਣ ਕਰਕੇ ਕਿਸਾਨ ਫਸਲ ਦੀ ਸਾਂਭ-ਸੰਭਾਲ ਸਬੰਧੀ ਚਿੰਤਿਤ ਨਜ਼ਰ ਆ ਰਹੇ ਹਨ।
- - - - - - - - - Advertisement - - - - - - - - -