ਲੁਧਿਆਣਾ: ਬਦਲ ਰਹੇ ਮੌਸਮ ਦੇ ਮਿਜਾਜ਼ ਦੇ ਚਲਦਿਆਂ ਪੰਜਾਬ ‘ਚ ਹੋਈ ਬਦਲਬਾਰੀ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ 19 ਅਤੇ 20 ਮਈ ਨੂੰ ਉਤਰ ਭਾਰਤ ਵਿਚ ਭਾਰੀ ਬਰਸਾਤ ਹੋ ਸਕਦੀ ਹੈ। ਇਸ ਹੋਣ ਵਾਲੀ ਬਾਰਸ਼ ਤੋਂ ਉਨ੍ਹਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਅਤੇ ਕਿਸਾਨਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ।


ਇਸ ਦੌਰਾਨ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਮਈ ਦੇ ਮਹੀਨੇ ਵਿਚ ਪਹਿਲਾਂ 40 ਡਿਗਰੀ ਤੱਕ ਤਾਪਮਾਨ  ਦਰਜ ਕੀਤਾ ਗਿਆ ਹੈ ਅਤੇ ਵੈਸਟਰਨ ਡਿਸਟਰਵਂਸ ਦੇ ਨਾਲ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਬੱਦਲਵਾਈ ਹੋਣ ਦੇ ਨਾਲ-ਨਾਲ ਮੌਸਮ ‘ਚ ਬਦਲਾਅ ਵੇਖਣ ਨੂੰ ਮਿਲ ਰਹੀ ਹੈ।


ਇਸ ਦੇ ਨਾਲ ਉਨ੍ਹਾਂ ਚਕਰਵਾਤ ਤਾਉਤੇ ਬਾਰੇ ਕਿਹਾ ਕਿ ਇਸਦਾ ਅਸਰ ਗੁਜਰਾਤ  ਵਿੱਚ ਦੇਖਣ ਨੂੰ ਮਿਲਿਆ ਹੈ ਜੋ ਕਿ ਤਾਉਤੇ ਦੀ ਔਰਿਜਨੇਸ਼ਨ ਹੋਈ ਹੈ। ਅਤੇ ਉਸ ਨਾਲ ਬੰਗਾਲ ਦੀ ਖਾੜੀ ਤੋਂ ਗੁਜਰਾਤ ਨੂੰ ਇਫੇਕਟ ਵੀ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਉਤੇ ਚਕਰਵਾਤ ਰਾਜਸਥਾਨ ਵੱਲ ਨੂੰ ਕੂਚ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਸੰਕੇਤ ਲਗਾਏ ਜਾ ਸਕਦੇ ਨੇ ਕਿ 19 ਅਤੇ 20 ਮਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਬਰਸਾਤ ਹੋ ਸਕਦੀ ਹੈ।


ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਵੀ ਥਾਂ ਪਾਣੀ ਇਕੱਠਾ ਨਾ ਹੋ ਸਕੇ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਬਿਜਲੀ ਦੀਆਂ ਤਾਰਾਂ ਹੇਠ ਸਹਾਰਾ ਨਾ ਲੈਣ ਦੀ ਗੱਲ ਵੀ ਕਹੀ। ਕਿਉਂਕਿ ਇਸ ਨਾਲ ਬਿਜਲੀ ਡਿੱਗਣ ਦੇ ਵੀ ਅਸਾਰ ਹੋ ਸਕਦੇ ਹਨ।


ਇਹ ਵੀ ਪੜ੍ਹੋ: ਕੋਰੋਨਾ ਦੌਰਾਨ ਹਸਪਤਾਲਾਂ ‘ਚ ਹੋ ਰਹੀ ਲੁੱਟ ਤੋਂ ਲੋਕ ਪ੍ਰੇਸ਼ਾਨ, ਸੱਤ ਦਿਨ ਦਾ ਬਿੱਲ ਇੱਕ ਲੱਖ 90 ਹਜਾਰ ਰੁਪਏ ਕੀਤਾ ਵਸੂਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904