ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi Punjab Visit) ਦੇ ਪੰਜਾਬ ਦੌਰੇ ਦਾ ਮੌਸਮ ਰੰਗ ਵਿਗਾੜ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਭਾਰੀ ਮੀਂਹ ਤੇ ਗੜੇ ਪੈਣ ਦੀ ਚਿਤਾਵਨੀ (Rain in Punjab) ਦਿੱਤੀ ਹੈ। ਅੱਜ ਫਿਰੋਜ਼ਪੁਰ ਵਿੱਚ ਹੋਣ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ’ਤੇ ਮੌਸਮ ਦਾ ਅਸਰ ਪੈ ਸਕਦਾ ਹੈ। ਇਸ ਰੈਲੀ ਵਿੱਚ 80 ਹਜ਼ਾਰ ਦੇ ਕਰੀਬ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਹੈ।


ਸੂਤਰਾਂ ਮੁਤਾਬਕ ਜੇ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਰੈਲੀ ਵਾਲੇ ਸਥਾਨ ’ਤੇ ਪੁੱਜਣ ਤੇ ਉਥੇ ਬੈਠਣ ’ਚ ਦਿੱਕਤ ਹੋਵੇਗੀ। ਇਸ ਤੋਂ ਇਲਾਵਾ ਬਾਰਸ਼ ਕਾਰਨ ਕੋਰੋਨਾ ਗਾਈਡਲਾਈਨਜ਼ ਲਾਗੂ ਕਰਨੀਆਂ ਵੀ ਮੁਸ਼ਕਲ ਹੋਣਗੀਆਂ। ਮੌਸਮ ਵਿਭਾਗ ਦੀ ਮੰਨੀਏ ਤਾਂ ਪੱਛਮੀ ਗੜਬੜੀ ਦੇ ਚੱਲਦਿਆਂ ਚੱਲ ਰਹੀਆਂ ਹਵਾਵਾਂ ਦੇ ਦਬਾਅ ਕਾਰਨ ਮੀਂਹ ਪੈ ਸਕਦਾ ਹੈ।


ਮੌਸਮ ਵਿਭਾਗ ਨੇ ਕਿਹਾ ਕਿ ਕਿ 5, 6 ਤੇ 7 ਜਨਵਰੀ ਨੂੰ ਮੌਸਮ ’ਚ ਤਬਦੀਲੀ ਆਵੇਗੀ। ਮੀਂਹ ਦੇਰੀ ਨਾਲ ਪੈ ਰਿਹਾ ਹੈ, ਜੋ ਕਣਕ ਸਮੇਤ ਬਾਕੀ ਫਸਲਾਂ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਵੀ ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲੇਗੀ।


ਪੀਏਯੂ ਵਿਚ ਮੌਸਮ ਵਿਭਾਗ ਦੇ ਪ੍ਰਧਾਨ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਕੇਂਦਰੀ ਮੌਸਮ ਵਿਭਾਗ ਤੇ ਉਨ੍ਹਾਂ ਦੀ ਸਟੱਡੀ ਅਨੁਸਾਰ 5 ਜਨਵਰੀ ਨੂੰ ਮੀਂਹ ਪੈ ਸਕਦਾ ਹੈ। ਪੰਜਾਬ ਦਾ ਉੱਤਰੀ ਇਲਾਕਾ ਜਿਵੇਂ ਫਿਰੋਜ਼ਪੁਰ, ਬਠਿੰਡਾ, ਲੁਧਿਆਣਾ, ਮੋਗਾ ਆਦਿ ਇਸ ਨਾਲ ਪ੍ਰਭਾਵਿਤ ਹੋਣਗੇ। ਕੁਝ ਇਲਾਕਿਆਂ ’ਚ ਗੜੇ ਪੈਣ ਦੀ ਸੰਭਾਵਨਾ ਵੀ ਹੈ।



ਇਹ ਵੀ ਪੜ੍ਹੋ: Coronavirus Cases Today: ਇੱਕ ਵਾਰ ਫਿਰ ਡਰਾਉਣ ਲੱਗਿਆ ਕੋਰੋਨਾ ਦੀ ਗ੍ਰਾਫ, ਦੇਸ਼ 'ਚ 24 ਘੰਟਿਆਂ 'ਚ 58 ਹਜ਼ਾਰ ਤੋਂ ਵੱਧ ਕੇਸ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904