Weather Forecast Today: ਪਹਾੜਾਂ 'ਤੇ ਬਰਫਬਾਰੀ ਦੇ ਵਿਚਕਾਰ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਠੰਢ ਨਾਲ ਕੰਬ ਰਹੀ ਹੈ। ਪੰਜਾਬ ਅਤੇ ਹਰਿਆਣਾ ਵੀ ਸਰਦੀ ਕਾਰਨ ਕੰਬ ਰਹੇ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਵੀ ਕੰਬਣੀ ਵਧ ਗਈ ਹੈ। ਤ੍ਰੇਲ ਦੀਆਂ ਬੂੰਦਾਂ ਰਾਜਸਥਾਨ ਵਿੱਚ ਕਸ਼ਮੀਰ ਵਾਂਗ ਬਰਫ਼ ਬਣ ਰਹੀਆਂ ਹਨ। ਮੱਧ ਪ੍ਰਦੇਸ਼ 'ਚ ਵੀ ਲੋਕ ਠੰਡ ਨਾਲ ਕੰਬ ਰਹੇ ਹਨ। ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਉੱਤਰੀ ਭਾਰਤ ਦੇ ਰਾਜਾਂ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ।


ਦਸੰਬਰ ਦੇ ਅੱਧ ਤੋਂ ਬਾਅਦ ਠੰਢ ਦਾ ਮਿਜਾਜ਼ ਇੰਨਾ ਤੇਜ਼ੀ ਨਾਲ ਬਦਲਿਆ ਕਿ ਤਾਪਮਾਨ 'ਚ ਗਿਰਾਵਟ ਨਾਲ ਉੱਤਰੀ ਭਾਰਤ ਦੇ ਸੂਬਿਆਂ 'ਚ ਠੰਢ ਵਧ ਗਈ ਹੈ। ਸੀਤ ਲਹਿਰ ਦਾ ਅਜਿਹਾ ਪ੍ਰਭਾਵ ਹੈ ਕਿ ਦਿਨ ਵਿੱਚ ਧੁੱਪ ਹੋਣ ਦੇ ਬਾਵਜੂਦ ਠੰਢੀਆਂ ਹਵਾਵਾਂ ਸਰੀਰ ਨੂੰ ਵਿੰਨ੍ਹ ਰਹੀਆਂ ਹਨ। ਮੌਸਮ ਵਿਭਾਗ (IMD) ਮੁਤਾਬਕ ਰਾਜਸਥਾਨ ਅਤੇ ਮੈਦਾਨੀ ਇਲਾਕਿਆਂ 'ਚ ਠੰਢ ਦਾ ਕਾਰਨ ਪਹਾੜਾਂ 'ਤੇ ਬਰਫਬਾਰੀ ਹੈ।


ਹਿਮਾਚਲ ਤੋਂ ਲੈ ਕੇ ਉਤਰਾਖੰਡ ਤੱਕ ਅਤੇ ਕਸ਼ਮੀਰ ਦੇ ਕਈ ਇਲਾਕਿਆਂ 'ਚ ਤਾਪਮਾਨ ਮਨਫੀ ਤੱਕ ਚਲਾ ਗਿਆ ਹੈ। ਨਵੇਂ ਸਾਲ ਦੀ ਉਲਟੀ ਗਿਣਤੀ ਦੇ ਨਾਲ ਹੀ ਦਿੱਲੀ ਦੀ ਸਰਦੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ 'ਚ ਸੋਮਵਾਰ ਨੂੰ ਪਾਰਾ 3.2 ਡਿਗਰੀ ਤੱਕ ਡਿੱਗ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਸੀ।


ਦਿੱਲੀ ਮੌਸਮ ਦੀ ਜਾਣਕਾਰੀ


ਦਿੱਲੀ ਵਿੱਚ ਅੱਜ ਵੀ ਠੰਢ ਦਾ ਕਹਿਰ ਜਾਰੀ ਰਹੇਗਾ। ਭਾਰਤੀ ਮੌਸਮ ਵਿਭਾਗ (IMD) ਦੇ ਪੂਰਵ ਅਨੁਮਾਨ ਮੁਤਾਬਕ ਪੱਛਮੀ ਗੜਬੜੀ ਕਾਰਨ ਠੰਢੀਆਂ ਉੱਤਰ-ਪੱਛਮੀ ਹਵਾਵਾਂ ਦੇ ਕਮਜ਼ੋਰ ਹੋਣ ਕਾਰਨ ਮੰਗਲਵਾਰ ਰਾਤ ਤੋਂ ਘੱਟੋ-ਘੱਟ ਤਾਪਮਾਨ ਵਧੇਗਾ। ਰਾਸ਼ਟਰੀ ਰਾਜਧਾਨੀ 'ਚ ਅੱਜ (ਮੰਗਲਵਾਰ) ਯਾਨੀ 21 ਦਸੰਬਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਜਦਕਿ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹਿ ਸਕਦਾ ਹੈ।



ਇਹ ਵੀ ਪੜ੍ਹੋ: ਸੰਸਦ ਤੋਂ ਸੜਕ 'ਤੇ ਹੰਗਾਮੇ ਦੌਰਾਨ 6 ਦਿਨਾਂ ਤੋਂ ਲਾਪਤਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904