ਲੁਧਿਆਣਾ: ਮੌਸਮ ਦਾ ਮਿਜਾਜ਼ ਅੱਜ ਕੱਲ੍ਹ ਬਦਲਿਆ ਹੋਇਆ ਹੈ ਤੇ ਅਗਲੇ ਕੁਝ ਦਿਨ ਵੀ ਮੀਂਹ, ਹਨੇਰੀ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਇਹ ਮੀਂਹ ਕਿਸਾਨਾਂ ਲਈ ਫਾਇਦੇਮੰਦ ਵੀ ਹੈ ਤੇ ਨੁਕਸਾਨਦਾਇਕ ਵੀ।
ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਚੱਰਕਵਾਤ ਕਾਰਨ ਆਉਂਦੇ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਜਿੱਥੇ ਕਣਕ ਦੀ ਫ਼ਸਲ ਨੂੰ ਫਾਇਦਾ ਮਿਲੇਗਾ ਉੱਥੇ ਹੀ ਸਬਜ਼ੀਆਂ ਲਈ ਇਹ ਮੀਂਹ ਹਾਨੀਕਾਰਕ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਪ੍ਰੋਫੈਸਲ ਡਾ. ਕੇ. ਕੇ. ਗਿੱਲ ਨੇ ਦੱਸਿਆ ਕਿ ਪਹਾੜਾਂ ਵਿੱਚ ਤਾਜ਼ੀ ਬਰਫਬਾਰੀ ਕਾਰਨ ਪਾਰਾ ਹੇਠਾਂ ਚਲਾ ਗਿਆ ਹੈ। ਆਉਣ ਵਾਲੇ ਤਿੰਨ ਦਿਨਾਂ ਵਿੱਚ ਪੰਜਾਬ, ਹਰਿਆਣਾ ਸਮੇਤ ਉੱਤਰ ਭਾਰਤ ਵਿੱਚ ਤੇਜ਼ ਮੀਂਹ ਦੇ ਨਾਲ ਨਾਲ ਗੜੇ ਵੀ ਪੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਿਨ ਦੇ ਤਾਪਮਾਨ ਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਵੇਖੀ ਜਾਵੇਗੀ।