ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਮੌਸਮ ਅਚਾਨਕ ਬਦਲ ਸਕਦਾ ਹੈ। ਤੇਜ਼ ਗਰਜ਼-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ਦਾ ਦਬਾਅ ਬਣ ਰਿਹਾ ਹੈ। ਚੱਕਰਵਾਤੀ ਤੂਫਾਨ ਦਾ ਨਾਂ ਜਵਾਦ ਹੈ। ਇਹ ਉੜੀਸਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਨੂੰ ਪ੍ਰਭਾਵਿਤ ਕਰੇਗਾ, ਜਦੋਂਕਿ ਦਿੱਲੀ ਐਨਸੀਆਰ, ਹਰਿਆਣਾ, ਪੰਜਾਬ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ।


ਤੂਫਾਨ ਕਾਰਨ ਅਚਾਨਕ ਭਾਰੀ ਮੀਂਹ ਤੇ ਗਰਜ਼-ਤੂਫਾਨ ਦੀ ਸੰਭਾਵਨਾ ਹੈ, ਇਸ ਦੀ ਤੀਬਰਤਾ ਬਹੁਤ ਜ਼ਿਆਦਾ ਹੋਵੇਗੀ, ਜਿਸ ਕਾਰਨ ਦਰਖਤਾਂ ਅਤੇ ਖਸਤਾ ਮਕਾਨਾਂ ਦੇ ਨੁਕਸਾਨੇ ਜਾਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ਤੋਂ ਮੌਨਸੂਨ ਦੀ ਵਿਦਾਈ ਹੋ ਗਈ ਹੈ, ਪਰ ਕੁਝ ਸੂਬਿਆਂ ਵਿੱਚ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 11 ਤੇ 12 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।


ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ


ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਲਕਸ਼ਦੀਪ, ਕਰਨਾਟਕ ਦੇ ਕੁਝ ਹਿੱਸਿਆਂ ਤੇ ਮਹਾਰਾਸ਼ਟਰ ਵਿੱਚ 12 ਅਕਤੂਬਰ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਤਾਮਿਲਨਾਡੂ, ਕੇਰਲਾ, ਉੜੀਸਾ ਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਉੱਤਰ -ਪੂਰਬੀ ਭਾਰਤ, ਸਿੱਕਮ ਤੇ ਪੱਛਮੀ ਬੰਗਾਲ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ।


ਇਨ੍ਹਾਂ ਸੂਬਿਆਂ ਵਿੱਚ 17 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ


ਮੌਸਮ ਵਿਭਾਗ ਮੁਤਾਬਕ ਜਵਾਦ ਤੂਫਾਨ ਓਡੀਸ਼ਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਵਿੱਚੋਂ ਲੰਘੇਗਾ। ਇਸ ਦੌਰਾਨ ਅਸਮਾਨ ਵਿੱਚ ਕਾਲੇ ਬੱਦਲ ਛਾਏ ਰਹਿਣਗੇ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੋਵੇਗੀ। 17 ਤੋਂ 18 ਅਕਤੂਬਰ ਤੱਕ ਇਸ ਤੂਫਾਨ ਦਾ ਪ੍ਰਭਾਵ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਐਨਸੀਆਰ ਤੇ ਉੱਤਰ ਪ੍ਰਦੇਸ਼ ਵਿੱਚ ਰਹੇਗਾ।


ਇਹ ਵੀ ਪੜ੍ਹੋ: Sidhu Tweet: ਸੀਐਮ ਚੰਨੀ ਨੂੰ ਬੇਟੇ ਦੇ ਵਿਆਹ ਦੀਆਂ ਵਧਾਈਆਂ ਦੇਣ ਨਹੀਂ ਪਹੁੰਚੇ ਨਵਜੋਤ ਸਿੱਧੂ, ਟਵੀਟ ਕਰ ਆਪਣੀ ਹੀ ਸਰਕਾਰ ਨੂੰ ਦਿੱਤੀ ਸਲਾਹ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904