Weather Forecast Today: ਦੇਸ਼ 'ਚ ਜ਼ਹਿਰੀਲੀ ਹਵਾ ਦੇ ਨਾਲ-ਨਾਲ ਹੁਣ ਲੋਕਾਂ ਨੂੰ ਵਧਦੀ ਠੰਢ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਧੁੰਦ ਦੇ ਨਾਲ ਕੰਬਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਦੀ ਹੋਰ ਵਧ ਸਕਦੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ 'ਚ ਇਸ ਠੰਢ ਦੇ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਾ ਹੋਰ ਡਿੱਗ ਸਕਦਾ ਹੈ।
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੋਂ ਆ ਰਹੀ ਬਰਫੀਲੀ ਹਵਾ ਨੂੰ ਹੋਰ ਵੀ ਠੰਢਾ ਕਰ ਦਿੱਤਾ ਹੈ। ਆਈਐਮਡੀ ਮੁਤਾਬਕ 19 ਦਸੰਬਰ ਤੋਂ ਜੰਮੂ-ਕਸ਼ਮੀਰ ਦਾ ਤਾਪਮਾਨ ਹੋਰ ਹੇਠਾਂ ਆ ਜਾਵੇਗਾ। ਪਾਰਾ ਡਿੱਗਣ ਨਾਲ ਹਕੀਕਤ 'ਚ ਠੰਢ ਪੈਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਦੋ-ਤਿੰਨ ਦਿਨ ਧੁੰਦ ਵੀ ਬਣੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।
ਮੱਧ ਪ੍ਰਦੇਸ਼ 'ਚ ਵੀ ਸੀਤ ਲਹਿਰ ਦਾ ਅਸਰ
ਪਹਾੜੀ ਸੂਬਿਆਂ ਵਿੱਚ ਸੀਤ ਲਹਿਰ ਦਾ ਅਸਰ ਮੱਧ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦੋ-ਦੋ ਦਿਨਾਂ ਤੱਕ ਸਰਦੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਕਿਹਾ ਕਿ ਬਰਫੀਲੀ ਹਵਾ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੂਰਾ ਉੱਤਰੀ ਭਾਰਤ ਗੰਭੀਰ ਸ਼ੀਤ ਲਹਿਰ ਦੀ ਲਪੇਟ ਵਿੱਚ ਆ ਜਾਵੇਗਾ।
ਉੱਤਰ ਪ੍ਰਦੇਸ਼ 'ਚ ਵੀ ਠੰਢ ਦੀ ਐਂਟਰੀ
ਇਸ ਤੋਂ ਇਲਾਵਾ ਹੁਣ ਉੱਤਰ ਪ੍ਰਦੇਸ਼ 'ਚ ਵੀ ਠੰਢ ਨੇ ਐਂਟਰੀ ਲੈ ਲਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਯੂਪੀ ਵਿੱਚ ਕੜਾਕੇ ਦੀ ਠੰਢ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ 'ਚ ਸੀਤ ਲਹਿਰ ਆ ਗਈ ਹੈ ਅਤੇ ਇਹ ਪੱਛਮੀ ਯੂਪੀ ਤੋਂ ਸ਼ੁਰੂ ਹੋਵੇਗੀ ਅਤੇ ਹੌਲੀ-ਹੌਲੀ ਪੂਰਬੀ ਯੂਪੀ ਦੇ ਜ਼ਿਲ੍ਹੇ ਵੀ ਇਸ ਦੀ ਲਪੇਟ 'ਚ ਆ ਜਾਣਗੇ।
ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਦੌਰਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: iPhone 12 Sale: 59900 ਰੁਪਏ ਦਾ iPhone 12 Mini ਨੂੰ 27749 ਰੁਪਏ ਦਾ ਵੱਡਾ ਮੌਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin