Weather Update : ਕੜਾਕੇ ਦੀ ਠੰਢ ਕਾਰਨ ਪੂਰਾ ਉੱਤਰੀ ਭਾਰਤ ਕੰਬ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਅਗਲੇ 2-3 ਦਿਨਾਂ ਤੱਕ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਸੋਮਵਾਰ ਰਾਤ ਨੂੰ ਵੀ ਕਈ ਥਾਵਾਂ 'ਤੇ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਅੰਬਾਲਾ, ਹਿਸਾਰ, ਬਹਿਰਾਇਚ ਅਤੇ ਗਯਾ ਵਿੱਚ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ ਸੀ।



ਦੂਜੇ ਪਾਸੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਅਟਲ ਸੁਰੰਗ ਦੇ ਦੱਖਣੀ ਹਿੱਸੇ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਇਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਸੀਤ ਲਹਿਰ ਦਰਜ ਕੀਤੀ ਗਈ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ ਹੈ।


ਇਹ ਵੀ ਪੜ੍ਹੋ : ਆਰੋਪੀ ਆਫਤਾਬ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧੀ, ਅਦਾਲਤ ਨੇ ਪੁਲਿਸ ਨੂੰ ਦਿੱਤੇ ਇਹ ਨਿਰਦੇਸ਼

ਦਿੱਲੀ ਵਿੱਚ ਟੁੱਟ ਰਹੇ ਰਿਕਾਰਡ 

ਦਿੱਲੀ 'ਚ ਇਹ ਪਿਛਲੇ ਇੱਕ ਦਹਾਕੇ 'ਚ ਜਨਵਰੀ ਦੀ ਇਹ ਸਭ ਤੋਂ ਲੰਬੀ ਠੰਡ ਹੈ। ਇਸ ਤੋਂ ਪਹਿਲਾਂ ਪਿਛਲੀ ਵਾਰ ਜਨਵਰੀ 2013 ਵਿੱਚ ਰਾਜਧਾਨੀ ਵਿੱਚ ਅਜਿਹੀ ਠੰਢ ਪਈ ਸੀ। ਪੂਰੀ ਦਿੱਲੀ ਇਸ ਸਮੇਂ ਸੀਤ ਲਹਿਰ ਅਤੇ ਧੁੰਦ ਦੀ ਲਪੇਟ 'ਚ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਪੂਰਵ ਅਨੁਮਾਨ ਦੇ ਅਨੁਸਾਰ 11 ਤੋਂ 13 ਜਨਵਰੀ ਦੇ ਵਿਚਕਾਰ ਇੱਕ ਪੱਛਮੀ ਗੜਬੜ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ।

ਰਾਜਧਾਨੀ 'ਚ ਸ਼ੀਤ ਲਹਿਰ-ਧੁੰਦ ਦਾ ਅਲਰਟ

ਅੱਜ ਰਾਜਧਾਨੀ ਦਿੱਲੀ ਵਿੱਚ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਲ ਹੀ ਪਾਲਮ ਅਤੇ ਸਫਦਰਜੰਗ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੱਕ ਮਾਪੀ ਗਈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਜ਼ੀਰੋ ਵਿਜ਼ੀਬਿਲਟੀ ਦੀ ਚੇਤਾਵਨੀ ਦਿੱਤੀ ਹੈ।


ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਡਗਰੂ ਦੀ ਪੰਚਾਇਤ ਦਾ ਇਤਿਹਾਸਕ ਫੈਸਲਾ, ਹੁਣ ਨਹੀਂ ਵਿਕੇਗਾ ਕੋਈ ਵੀ ਨਸ਼ਾ, ਬੀੜੀ, ਸਿਗਰਟ ਤੇ ਤੰਬਾਕੂ ਵੇਚਣ ਵਾਲਿਆਂ ਨੂੰ 10,000 ਰੁਪਏ ਜ਼ੁਰਮਾਨਾ, ਠੇਕਾ ਵੀ ਨਹੀਂ ਖੁੱਲ੍ਹੇਗਾ

ਧੁੰਦ ਕਾਰਨ ਕਈ ਉਡਾਣਾਂ ਲੇਟ


ਧੁੰਦ ਕਾਰਨ ਯਾਤਰੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਰਾਸ਼ਟਰੀ ਰਾਜਧਾਨੀ 'ਚ ਧੁੰਦ ਅਤੇ ਠੰਡ ਕਾਰਨ ਅੱਜ (10 ਜਨਵਰੀ) ਨੂੰ ਕੁਝ ਉਡਾਣਾਂ 'ਚ ਦੇਰੀ ਹੋਈ ਹੈ। ਇਨ੍ਹਾਂ ਵਿੱਚ ਦਿੱਲੀ-ਕਾਠਮੰਡੂ, ਦਿੱਲੀ-ਜੈਪੁਰ, ਦਿੱਲੀ-ਸ਼ਿਮਲਾ, ਦਿੱਲੀ-ਦੇਹਰਾਦੂਨ, ਦਿੱਲੀ-ਚੰਡੀਗੜ੍ਹ-ਕੁੱਲੂ ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ।

ਧੁੰਦ ਨੂੰ ਲੈ ਕੇ IMD ਦਾ ਅਲਰਟ

IMD ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਤੋਂ ਲੈ ਕੇ ਬਿਹਾਰ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਅੱਜ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਇਸ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੂਰਵ ਅਨੁਮਾਨ ਅਨੁਸਾਰ ਪੰਜਾਬ, ਉੱਤਰ-ਪੱਛਮੀ ਰਾਜਸਥਾਨ, ਜੰਮੂ ਡਿਵੀਜ਼ਨ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ਵਿੱਚ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ।