Weather Report: ਭਾਰਤੀ ਮੌਸਮ ਵਿਭਾਗ (IMD ) ਨੇ ਅੱਜ ਤੇ ਕੱਲ੍ਹ ਲਈ ਕੁਝ ਸੂਬਿਆਂ 'ਚ ਹਲਕੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਕਾਰਨ ਸ਼ੀਤ ਲਹਿਰ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ 16 ਦਸੰਬਰ ਤੋਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ 'ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 15 ਦਸੰਬਰ ਦੀ ਰਾਤ ਤੋਂ ਇਕ ਹੋਰ ਪੱਛਮੀ ਗੜਬੜੀ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ 'ਚ ਬੱਦਲਵਾਈ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਦਿੱਲੀ 'ਚ ਡਿੱਗੇਗਾ ਤਾਪਮਾਨ, ਵਧੇਗੀ ਠੰਢ
ਰਾਜਧਾਨੀ ਦਿੱਲੀ 'ਚ ਪਿਛਲੇ ਕਈ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਅੱਜ ਮਤਲਬ 15 ਦਸੰਬਰ ਤੋਂ ਪਹਿਲਾਂ ਹੀ ਦਿੱਲੀ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ ਅਤੇ ਪਿਛਲੇ 2 ਦਿਨਾਂ ਤੋਂ ਮਤਲਬ 11 ਦਸੰਬਰ ਤੋਂ ਦਿੱਲੀ ਦਾ ਘੱਟੋ-ਘੱਟ ਤਾਪਮਾਨ ਲਗਾਤਾਰ 6 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਹੋਇਆ ਹੈ।
ਪੱਛਮੀ ਗੜਬੜੀ ਸਰਗਰਮ
ਦੱਸ ਦੇਈਏ ਕਿ ਪਾਕਿਸਤਾਨ ਤੇ ਇਸ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਆਲੇ-ਦੁਆਲੇ ਇਸ ਸਮੇਂ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਪੱਛਮੀ ਰਾਜਸਥਾਨ ਦੇ ਉੱਪਰ ਹਵਾ ਦੇ ਉੱਪਰਲੇ ਹਿੱਸੇ 'ਚ ਚੱਕਰਵਾਤ ਬਣ ਗਿਆ ਹੈ। ਇਸ ਕਾਰਨ ਫਿਲਹਾਲ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦੀ ਉਮੀਦ ਘੱਟ ਹੈ। ਰਾਜਸਥਾਨ 'ਚ ਮੌਸਮ ਨੇ ਕਰਵਟ ਲਈ ਹੈ ਅਤੇ ਕੁਝ ਹਿੱਸਿਆਂ 'ਚ ਠੰਢ ਵਧ ਗਈ ਹੈ।
ਮੌਸਮ ਵਿਭਾਗ ਅਨੁਸਾਰ 15 ਦਸੰਬਰ ਨੂੰ ਇਕ ਹੋਰ ਪੱਛਮੀ ਗੜਬੜੀ ਦੇ ਉੱਤਰੀ ਭਾਰਤ 'ਚ ਦਾਖਲ ਹੋਣ ਦੀ ਸੰਭਾਵਨਾ ਹੈ ਤੇ ਇਸ ਸਿਸਟਮ ਦੇ ਅੱਗੇ ਵਧਣ ਕਾਰਨ 17 ਦਸੰਬਰ ਤੋਂ ਠੰਢ ਵਧਣੀ ਸ਼ੁਰੂ ਹੋ ਜਾਵੇਗੀ। ਇਸ ਕਾਰਨ ਦੇਸ਼ ਦੇ ਕੁਝ ਸੂਬਿਆਂ ਖ਼ਾਸ ਕਰਕੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦੀ ਸੰਭਾਵਨਾ ਹੈ।
ਪਹਾੜਾਂ 'ਚ ਬਰਫ਼ਬਾਰੀ ਹੋਵੇਗੀ, ਮੈਦਾਨੀ ਇਲਾਕਿਆਂ 'ਚ ਵਧੇਗੀ ਠੰਢ
ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ 17 ਦਸੰਬਰ ਦੀ ਦੁਪਹਿਰ ਤੋਂ 20 ਦਸੰਬਰ ਦੀ ਦੁਪਹਿਰ ਤੱਕ ਤੇਜ਼ ਨੀਵੇਂ ਪੱਧਰੀ ਉੱਤਰ-ਪੱਛਮੀ ਜਾਂ ਉੱਤਰ-ਪੂਰਬੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ 'ਚ ਮੌਸਮ ਹੋਰ ਵਿਗੜਨ ਵਾਲਾ ਹੈ। ਇੱਥੇ ਬਰਫਬਾਰੀ ਹੋਵੇਗੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਸੂਬੇ 'ਚ 3 ਦਿਨ ਤਕ ਮੀਂਹ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 15 ਤੋਂ 17 ਦਸੰਬਰ ਤਕ ਸੂਬੇ ਦੇ ਉੱਚੇ ਪਹਾੜੀ ਹਿੱਸਿਆਂ 'ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab Government: ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੱਡੇ ਫੈਸਲੇ, ਕਈ ਵਰਗਾਂ ਨੂੰ ਦਿੱਤੇ ਮੋਟੇ ਗੱਫੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin