Haryana & Punjab Weather Today : ਹਰਿਆਣਾ ਅਤੇ ਪੰਜਾਬ ਵਿੱਚ ਬਿਪਰਜੋਏ ਤੂਫਾਨ ਦਾ ਅਸਰ ਦੇਖਣ ਨੂੰ ਮਿਲੇਗਾ। ਜਿਸ ਕਾਰਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਬਿਪਰਜੋਏ ਤੂਫਾਨ ਦਾ ਅਸਰ 19 ਜੂਨ ਤੱਕ ਨਜ਼ਰ ਆਉਣ ਵਾਲਾ ਹੈ। ਚੱਕਰਵਾਤ ਬਿਪਰਜੋਏ ਹਰਿਆਣਾ ਦੇ ਦੱਖਣੀ ਹਿੱਸੇ ਤੋਂ ਰਾਜਸਥਾਨ ਦੇ ਰਸਤੇ ਮੱਧ ਪ੍ਰਦੇਸ਼ ਵੱਲ ਵਧਣ ਜਾ ਰਿਹਾ ਹੈ। ਹਰਿਆਣਾ ਦੇ 6 ਜ਼ਿਲ੍ਹਿਆਂ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ 'ਚ ਬਿਪਰਜੋਏ ਤੂਫਾਨ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।

 

ਹਰਿਆਣਾ 'ਚ 20 ਜੂਨ ਤੱਕ ਯੈਲੋ ਅਲਰਟ


ਹਰਿਆਣਾ 'ਚ ਬਿਪਰਜੋਏ ਤੂਫਾਨ ਦੀ ਵਜ੍ਹਾ ਨਾਲ ਬੱਦਲ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ। ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 18 ਜੂਨ ਤੋਂ 20 ਜੂਨ ਤੱਕ ਹਰਿਆਣਾ ਦੇ ਦੱਖਣੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਾਪਮਾਨ ਵੀ ਘੱਟ ਜਾਵੇਗਾ। 18 ਅਤੇ 19 ਜੂਨ ਨੂੰ ਬਿਪਰਜੋਏ ਤੂਫਾਨ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਪੱਛਮੀ ਗੜਬੜੀ ਕਾਰਨ ਪੰਜਾਬ ਵਿਚ ਲਗਾਤਾਰ ਬਦਲਾਅ ਆ ਰਹੇ ਹਨ।

 

  27 ਜੂਨ ਤੱਕ ਪਹੁੰਚ ਸਕਦਾ ਹੈ ਮਾਨਸੂਨ


ਨਵੀਂ ਵੈਸਟਰਨ ਡਿਸਟਰਬੈਂਸ ਕਾਰਨ ਹਰਿਆਣਾ ਅਤੇ ਪੰਜਾਬ ਵਿਚ ਚੱਕਰਵਾਤੀ ਸਰਕੂਲੇਸ਼ਨ ਆਉਣ ਕਾਰਨ ਮਾਨਸੂਨ 27-28 ਜੂਨ ਦੇ ਆਸ-ਪਾਸ ਪਹੁੰਚਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਅਜੇ ਤੱਕ ਇਸ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ।

ਝੋਨੇ ਦੀ ਬਿਜਾਈ ਸ਼ੁਰੂ 


ਮੌਸਮ ਵਿਭਾਗ ਅਨੁਸਾਰ ਇਹ ਮੌਸਮ ਝੋਨੇ ਦੀ ਬਿਜਾਈ ਲਈ ਸਭ ਤੋਂ ਵਧੀਆ ਹੈ। ਝੋਨੇ ਦੀ ਬਿਜਾਈ ਲਈ ਜ਼ਿਆਦਾ ਪਾਣੀ ਦੀ ਲੋੜ ਹੈ, ਅਜਿਹੇ 'ਚ ਮੀਂਹ ਪੈਣ ਨਾਲ ਪਾਣੀ ਦੀ ਕਮੀ ਦੂਰ ਹੋ ਜਾਵੇਗੀ।

ਹੁਣ ਕਿੱਥੇ ਕਿੰਨਾ ਹੈ ਤਾਪਮਾਨ

 
• ਚੰਡੀਗੜ੍ਹ ਵਿੱਚ ਮੌਜੂਦਾ ਤਾਪਮਾਨ 27.5 ਡਿਗਰੀ ਸੈਲਸੀਅਸ ਹੈ।
• ਅੰਬਾਲਾ ਵਿੱਚ ਮੌਜੂਦਾ ਤਾਪਮਾਨ 30.2 ਡਿਗਰੀ ਸੈਲਸੀਅਸ ਹੈ।
• ਹਿਸਾਰ ਵਿੱਚ ਮੌਜੂਦਾ ਤਾਪਮਾਨ 30 ਡਿਗਰੀ ਸੈਲਸੀਅਸ ਹੈ।
• ਕਰਨਾਲ ਵਿੱਚ ਮੌਜੂਦਾ ਤਾਪਮਾਨ 30.11 ਡਿਗਰੀ ਸੈਲਸੀਅਸ ਹੈ।
• ਅੰਮ੍ਰਿਤਸਰ ਵਿੱਚ ਮੌਜੂਦਾ ਤਾਪਮਾਨ 26.4 ਡਿਗਰੀ ਸੈਲਸੀਅਸ ਹੈ।
• ਪਟਿਆਲਾ ਵਿੱਚ ਮੌਜੂਦਾ ਤਾਪਮਾਨ 27.4 ਡਿਗਰੀ ਸੈਲਸੀਅਸ ਹੈ।
• ਲੁਧਿਆਣਾ ਵਿੱਚ ਮੌਜੂਦਾ ਤਾਪਮਾਨ 34.6 ਡਿਗਰੀ ਸੈਲਸੀਅਸ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।