ਚੰਡੀਗੜ੍ਹ : ਖੇਤਾਂ ਵਿੱਚ ਯੂਰੀਆ ਤੇ ਡੀਏਪੀ ਦੀ ਵਰਤੋਂ ਘੱਟ ਕੀਤੀ ਜਾ ਸਕਦੇ ਇਸ ਦੇ ਲਈ ਕੇਂਦਰ ਸਰਕਾਰ ਇੱਕ ਨਵੀਂ ਸਕੀਮ ਲੈ ਕੇ ਆਈ ਹੈ। ਦਰਅਸਲ ਕੇਂਦਰ ਸਰਕਾਰ ਨੇ ਖਾਦ ਕੰਪਨੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਯੂਰੀਆ ਤੇ ਡੀਏਪੀ ਨਾਲ ਲਾਜ਼ਮੀ ਤੌਰ 'ਤੇ ਗੋਬਰ ਖਾਦ ਵੀ ਵੇਚਿਆ ਜਾਵੇ। ਕੇਂਦਰ ਸਰਕਾਰ ਨੇ ਇਹ ਹੁਕਮ ਖਾਦ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਜਾਰੀ ਕੀਤੇ ਹਨ ਕਿ ਜਿਹੜੇ ਵੀ ਡੀਲਰ ਨੂੰ ਤੁਸੀਂ ਯੂਰੀਆ ਤੇ ਡੀਏਪੀ ਵੇਚੋਗੇ ਉਸ ਨੂੰ ਦੇਸੀ ਢੇਰ ਯਾਨੀ ਕਿ ਗੋਬਰ ਖਾਦ ਵੀ ਦਿੱਤੀ ਜਾਵੇ। ਯੂਰੀਆ ਤੇ ਡੀਏਪੀ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਹਨ। ਜਿਹਨਾਂ ਦੇ ਪਲਾਂਟ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਹਨ। 


ਗੋਬਰ ਖਾਦ ਸਬੰਧੀ ਕੇਂਦਰ ਸਰਕਾਰ ਨੂੰ ਹੁਕਮ ਜਾਰੀ ਕਰਨੇ ਪਏ ਅਤੇ ਲਿਮਟ ਤੈਅ ਕਰਨ ਪਈ ਕਿ ਯੂਰੀਆ ਤੇ ਡੀਏਪੀ ਨਾਲ ਗੋਬਰ ਖਾਦ ਦੀਆਂ ਕਿੰਨੀਆਂ ਬੋਰੀਆਂ ਲੈਣੀਆਂ ਲਾਜ਼ਮੀ ਹਨ। ਦਰਅਸਲ ਮੋਗਾ ਵਿੱਚ ਖਾਦ ਕੰਪਨੀਆਂ ਵੱਲੋਂ ਭੇਜੇ ਗਏ ਗੋਬਰ ਦੇ ਚਾਰ ਟਰੱਕ ਡੀਲਰਾਂ ਨੇ ਵਾਪਸ ਮੋੜ ਦਿੱਤੇ ਸਨ। ਜਿਸ ਕਾਰਨ ਹੁਣ ਕੇਂਦਰ ਨੇ ਤੈਅ ਕੀਤਾ ਹੈ ਕਿ ਯੂਰੀਆ ਅਤੇ ਡੀਏਪੀ ਦੀਆਂ 2 ਬੋਰੀਆਂ ਦੇ ਨਾਲ ਇੱਕ ਬੋਰੀ ਗੋਬਰ ਖਾਦ ਦੀ ਖਰੀਦਣੀ ਅਤੇ ਵੇਚਣੀ ਲਾਜ਼ਮੀ ਹੈ। ਇਸ ਗੋਬਰ ਖਾਦ ਦੀ ਬੋਰੀ ਦੀ ਕੀਮਤ 300 ਰੁਪਏ ਹੈ। ਕੇਂਦਰ ਸਰਕਾਰ ਦੇ ਖਾਦ ਮੰਤਰਾਲੇ ਵੱਲੋਂ 14 ਜੂਨ ਨੂੰ ਅੰਡਰ ਸੈਕਟਰੀ, ਗੌਰਮਿੰਟ ਆਫ਼ ਇੰਡੀਆ ਦੇ ਦਸਤਖਤਾਂ ਹੇਠ ਪੱਤਰ ਜਾਰੀ ਕੀਤਾ ਗਿਆ ਸੀ। ਇਹ ਪੱਤਰ ਜੇਕਰ ਅਮਲ ਵਿੱਚ ਆਉਂਦਾ ਹੈ ਤਾਂ ਪੰਜਾਬ ਵਿੱਚ 40 ਲੱਖ ਮੀਟ੍ਰਿਕ ਟਨ ਕੈਮੀਕਲ ਖਾਦ ਨਾਲ 20 ਲੱਖ ਮੀਟ੍ਰਿਕ ਟਨ ਗੋਬਰ ਖਾਦ ਖਰੀਦ ਕਰਨੀ ਪਵੇਗੀ। ਇਸ ਨਾਲ ਪੰਜਾਬ ਦੇ ਕਿਸਾਨਾ 'ਤੇ 1500 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ 'ਤੇ ਕਿਸਾਨਾ ਨੇ ਰੋਸ ਜਾਹਰ ਕੀਤਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।