Weather Updates: ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਦੱਸਿਆ ਕਿ ਦਿੱਲੀ-ਐਨਸੀਆਰ 'ਚ ਅੱਜ ਦੁਪਹਿਰ ਹਲਕੀ ਬਾਰਸ਼ ਦਾ ਖਦਸ਼ਾ ਹੈ। ਰਾਜਧਾਨੀ 'ਚ ਕੱਲ੍ਹ ਘੱਟੋ-ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਇਸ ਮੌਸਮ 'ਚ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਜ਼ਿਆਦਾ ਸੀ। ਆਈਐਮਡੀ ਨੇ ਕਿਹਾ ਕਿ ਆਕਾਸ਼ 'ਚ ਬੱਦਲ ਛਾਏ ਰਹਿਣਗੇ ਤੇ ਹਲਕੀ ਬੂੰਦਾਬਾਦੀ ਤੇ ਬਾਰਸ਼ ਹੋ ਸਕਦੀ ਹੈ।
ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ
ਦਿੱਲੀ-ਐਨਸੀਆਰ 'ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੰਕੜਿਆਂ ਦੇ ਮੁਤਾਬਕ ਹਵਾ ਗੁਣਵੱਤਾ ਸੂਚਕਅੰਕ ਏਕਿਊਆਈ 128 ਰਿਹਾ ਜੋ ਕਿ ਮੱਧਮ ਸ਼੍ਰੇਣੀ 'ਚ ਆਉਂਦਾ ਹੈ। ਜ਼ੀਰੋ ਤੋਂ 50 ਦੇ ਵਿਚ ਏਕਿਊਆਈ ਚੰਗਾ, 51 ਤੋਂ 100 ਦੇ ਵਿਚ ਸੰਤੁਸ਼ਟੀਜਨਕ, 101 ਤੋਂ 200 ਦੇ ਵਿਚ ਮੱਧਮ, 201 ਤੋਂ 300 ਦੇ ਵਿਚ ਖਰਾਬ, 301 ਤੋਂ 400 ਦੇ ਵਿਚ ਬੇਹੱਦ ਖਰਾਬ ਤੇ 401 ਤੋਂ 500 ਦੇ ਵਿਚ ਗੰਭੀਰ ਮੰਨਿਆ ਜਾਂਦਾ ਹੈ।
ਅੱਜ ਦੀ ਮੌਸਮ ਭਵਿੱਖਬਾਣੀ
ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਉਪ ਹਿਮਾਲਿਆਈ ਪੱਛਮੀ ਬੰਗਾਲ, ਸਿੱਕਮ, ਪੂਰਬ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ, ਵਿਦਰਭਾ, ਮਰਾਠਵਾੜਾ, ਮੱਧ ਮਹਾਰਾਸ਼ਟਰ, ਤਟੀ ਕਰਨਾਟਕ, ਦੱਖਣੀ ਆਂਤਰਿਕ ਕਰਨਾਟਕ ਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਕਿਤੇ-ਕਿਤੇ ਭਾਰੀ ਬਾਰਸ਼ ਸੰਭਵ ਹੈ।
ਪੂਰਬ-ਉੱਤਰ ਭਾਰਤ, ਗੰਗਾ ਪੱਛਮੀ ਬੰਗਾਲ , ਝਾਰਖੰਡ, ਛੱਤੀਸਗੜ੍ਹ ਦੇ ਬਾਕੀ ਹਿੱਸਿਆਂ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ, ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ. ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੇ ਓੜੀਸਾ ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਹੋ ਸਕਦੀ ਹੈ। ਹਰਿਆਣਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਹੋ ਸਕਦੀ ਹੈ।
ਦੂਜੇ ਹਫ਼ਤੇ 'ਚ ਐਮਪੀ ਤੋਂ ਵਿਦਾ ਹੋ ਸਕਦਾ ਮਾਨਸੂਨ
ਆਈਐਮਡੀ ਨੇ ਕਿਹਾ ਕਿ ਅਕਤੂਬਰ ਦੇ ਦੂਜੇ ਹਫ਼ਤੇ 'ਚ ਮਾਨਸੂਨ ਦੇ ਮੱਧ ਪ੍ਰਦੇਸ਼ ਤੋਂ ਵਿਦਾ ਹੋਣ ਦੀ ਉਮੀਦ ਹੈ। ਜੋ ਕਿ ਮਾਨਸੂਨ ਦੀ ਆਮਦ ਤਾਰੀਖ ਤੋਂ ਘੱਟੋ ਘੱਟ ਦਸ ਦਿਨ ਅੱਗੇ ਹੈ। ਮੱਧ ਪ੍ਰਦੇਸ਼ 'ਚ ਇਸ ਵਾਰ ਦੱਖਣ ਪੱਛਮੀ ਮਾਨਸੂਨ 10 ਜੂਨ ਨੂੰ ਆਇਆ ਸੀ। ਮੌਜੂਦਾ ਸਮੇਂ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਹੋ ਰਹੀ ਬਾਰਸ਼ ਤੇ ਸਾਹਾ ਨੇ ਕਿਹਾ ਕਿ ਅਜਿਹਾ ਵਾਤਾਵਰਣ 'ਚ ਨਮੀ ਤੇ ਕੁਝ ਹੋਰ ਸਥਾਨਕ ਕਾਰਨਾਂ ਕਰਕੇ ਹੋਇਆ ਹੈ