Weather Update, IMD Prediction: ਕੇਰਲ 'ਚ ਮੌਨਸੂਨ ਦੀ ਐਂਟਰੀ ਤੋਂ ਪਹਿਲਾਂ ਮੌਸਮ ਦਾ ਪੈਟਰਨ ਬਦਲ ਰਿਹਾ ਹੈ। ਗੁਜਰਾਤ-ਕੇਰਲ, ਛੱਤੀਸਗੜ੍ਹ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀਆਂ ਗਤੀਵਿਧੀਆਂ ਜਾਰੀ ਹਨ। ਹਾਲ ਹੀ ਵਿੱਚ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਇਸ ਦੌਰਾਨ ਮੌਸਮ ਵਿਭਾਗ (IMD) ਨੇ ਇੱਕ ਵਾਰ ਫਿਰ ਰਾਹਤ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਹੀਟਵੇਵ ਦੀ ਕੋਈ ਚਿਤਾਵਨੀ ਨਹੀਂ ਹੈ।
IMD ਨੇ ਦਿੱਲੀ ਲਈ ਵੀ ਰਾਹਤ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਬੱਦਲਵਾਈ ਰਹਿ ਸਕਦੀ ਹੈ। ਇਸ ਦੇ ਨਾਲ ਹੀ ਜੇਕਰ 28 ਮਈ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਹੋ ਸਕਦਾ ਹੈ।
2-3 ਦਿਨਾਂ 'ਚ ਦੇਵੇਗਾ ਮੌਨਸੂਨ ਦਸਤਕ
ਦੱਖਣ-ਪੱਛਮੀ ਮੌਨਸੂਨ ਦੱਖਣੀ ਅਰਬ ਸਾਗਰ ਅਤੇ ਲਕਸ਼ਦੀਪ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਪਿਛਲੇ 24 ਘੰਟਿਆਂ 'ਚ ਕੇਰਲ ਤੱਟ ਅਤੇ ਦੱਖਣ-ਪੂਰਬੀ ਅਰਬ ਸਾਗਰ 'ਤੇ ਬੱਦਲਾਂ ਦੀ ਮੌਜੂਦਗੀ ਵਧ ਗਈ ਹੈ। ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਅਧਿਕਾਰੀ ਆਰਕੇ ਜੇਨਾਮਾਨੀ ਨੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਕੇਰਲ 'ਚ 2-3 ਦਿਨਾਂ 'ਚ ਮੌਨਸੂਨ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: IPL 2022 Qualifier-2: ਮੈਨ ਆਫ ਦਾ ਮੈਚ ਚੁਣੇ ਗਏ ਜੋਸ ਬਟਲਰ, ਰਾਜਸਥਾਨ ਰਾਇਲਜ਼ ਦੇ ਪਹਿਲੇ ਕਪਤਾਨ ਸ਼ੇਨ ਵਾਰਨ ਲਈ ਕਿਹਾ ਇਹ ਗੱਲ