ਬਾਰਸ਼ ਮਗਰੋਂ ਅੱਗ ਦੀ ਮਾਰ, 100 ਏਕੜ ਕਣਕ ਸੜ ਕੇ ਸੁਆਹ
ਏਬੀਪੀ ਸਾਂਝਾ | 22 Apr 2019 06:08 PM (IST)
ਪਿੰਡ ਭੂੰਦੜ ਦੀ ਕਰੀਬ 100 ਏਕੜ ਰਕਬੇ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ। ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਕਾਫੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਪਿੱਛੋਂ ਨਾਇਬ ਤਹਿਸੀਲਦਾਰ ਗਿੱਦੜਬਾਹਾ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਕੰਮ ਕਰ ਰਹੇ ਟਰੈਕਟਰ ਤੋਂ ਨਿਕਲੀਆਂ ਚੰਗਿਆੜੀਆਂ ਕਰਕੇ ਅੱਗ ਲੱਗੀ।
ਮੁਕਤਸਰ: ਬਾਰਸ਼ ਤੋਂ ਹੁਣ ਅੱਗ ਕਿਸਾਨਾਂ 'ਤੇ ਕਹਿਰਵਾਨ ਹੋਣੀ ਸ਼ੁਰੂ ਹੋ ਗਈ ਹੈ। ਪਿੰਡ ਭੂੰਦੜ ਦੀ ਕਰੀਬ 100 ਏਕੜ ਰਕਬੇ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ। ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਕਾਫੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਪਿੱਛੋਂ ਨਾਇਬ ਤਹਿਸੀਲਦਾਰ ਗਿੱਦੜਬਾਹਾ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਕੰਮ ਕਰ ਰਹੇ ਟਰੈਕਟਰ ਤੋਂ ਨਿਕਲੀਆਂ ਚੰਗਿਆੜੀਆਂ ਕਰਕੇ ਅੱਗ ਲੱਗੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 4 ਗੱਡੀਆਂ ਬੁਲਾਈਆਂ ਗਈਆਂ ਸੀ। 100 ਏਕੜ ਵਿੱਚ ਕਰੀਬ 10 ਤੋਂ 20 ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ। ਇਨ੍ਹਾਂ ਕਿਸਾਨਾਂ ਕੋਲ ਵੀ ਸਿਰਫ 2 ਜਾਂ 3 ਏਕੜ ਹੀ ਜ਼ਮੀਨ ਸੀ ਤੇ ਉਹ ਵੀ ਠੇਕੇ 'ਤੇ ਲਈ ਹੋਈ ਸੀ। ਇਨ੍ਹਾਂ ਕਿਸਾਨਾਂ ਨੇ ਇਸੇ ਕਣਕ ਤੋਂ ਕਮਾਈ ਕਰਨ ਸੀ ਪਰ ਕਣਕ ਸੜਨ ਕਰਕੇ ਕਿਸਾਨਾਂ ਦੇ ਸਿਰ ਮੁਸੀਬਤ ਆ ਪਈ ਹੈ।