ਖੰਨਾ: ਪਿਛਲੇ ਹਫ਼ਤੇ ਪਈ ਦੋ ਦਿਨ ਹੋਈ ਬਾਰਿਸ਼ ਤੋਂ ਕਿਸਾਨ ਅਜੇ ਉੱਭਰੇ ਸਨ ਕਿ ਬੁੱਧਵਾਰ ਸ਼ਾਮ ਫਿਰ ਅਚਨਚੇਤ ਪਏ ਮੀਂਹ ਤੇ ਗੜ੍ਹਿਆਂ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ। ਸਮਰਾਲਾ ਬਲਾਕ ਦੇ ਕਈ ਪਿੰਡਾਂ ਵਿਚ ਗੜ੍ਹੇਮਾਰੀ ਹੋਈ ਜਦਕਿ 20 ਮਿੰਟ ਪਏ ਲਗਾਤਾਰ ਮੀਂਹ ਨੇ ਮੰਡੀ ਵਿਚ ਵਿਕਣ ਆਈ ਫ਼ਸਲ ਵੀ ਜਲ-ਥਲ ਕਰ ਦਿੱਤੀ।
ਸਮਰਾਲਾ ਦੇ ਪਿੰਡ ਓਟਾਲਾ ਤੇ ਆਸ-ਪਾਸ ਤੇਜ਼ ਗੜ੍ਹੇਮਾਰੀ ਪਈ, ਜਿਸ ਕਾਰਨ ਸਾਰੀ ਧਰਤੀ ਚਿੱਟੀ ਹੋ ਗਈ ਅਤੇ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀਆਂ ਬੱਲੀਆਂ ਨੂੰ ਇਨ੍ਹਾਂ ਗੜ੍ਹਿਆਂ ਨੇ ਝੰਬ ਕੇ ਰੱਖ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਕਣਕ ਦਾ ਝਾੜ ਘਟੇਗਾ। ਦੋ ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ ਵਿੱਚ ਤੇਜ਼ੀ ਆਈ ਸੀ ਅਤੇ ਮੰਡੀਆਂ ਵਿੱਚ ਵੀ ਫਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ।
ਦੂਸਰੇ ਪਾਸੇ ਜਦੋਂ ਖੰਨਾ ਅਨਾਜ ਮੰਡੀ ਜਾ ਕੇ ਉੱਥੇ ਦੇਖਿਆ ਕਿ ਮੀਂਹ ਕਾਰਨ ਕਿਸਾਨਾਂ ਦੀ ਵਿਕਣ ਆਈ ਫ਼ਸਲ ਪਾਣੀ ਵਿਚ ਤੈਰ ਰਹੀ ਸੀ ਅਤੇ ਕਈ ਥਾਵਾਂ ’ਤੇ ਭਰੀਆਂ ਬੋਰੀਆਂ ਵੀ ਪਾਣੀ ਵਿਚ ਡੁੱਬੀਆਂ ਦਿਖਾਈ ਦਿੱਤੀਆਂ। ਕਿਸਾਨ ਤੇ ਮਜ਼ਦੂਰ ਵਿਕਣ ਆਈ ਫ਼ਸਲ ਨੂੰ ਬਚਾਉਣ ਲਈ ਅਨਾਜ ਮੰਡੀ ਦਾ ਸੀਵਰੇਜ ਜੋ ਕਿ 20 ਮਿੰਟ ਦੇ ਮੀਂਹ ਨਾਲ ਹੀ ਜਾਮ ਹੋ ਗਿਆ ਸੀ ਉਸ ਨੂੰ ਸਾਫ਼ ਕਰਨ ਵਿਚ ਲੱਗੇ ਰਹੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਤਾਂ ਵਿਕਣ ਲਈ ਆਈ ਹੋਰ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਅਚਾਨਕ ਪਏ ਮੀਂਹ ਤੇ ਗੜ੍ਹਿਆਂ ਨੇ ਕਿਸਾਨ ਝੰਬੇ, ਮੰਡੀਆਂ ਤੋਂ ਲੈਕੇ ਖੇਤਾਂ 'ਚ ਨੁਕਸਾਨ
ਏਬੀਪੀ ਸਾਂਝਾ
Updated at:
24 Apr 2019 08:26 PM (IST)
ਦੋ ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ ਵਿੱਚ ਤੇਜ਼ੀ ਆਈ ਸੀ ਅਤੇ ਮੰਡੀਆਂ ਵਿੱਚ ਵੀ ਫਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ।
- - - - - - - - - Advertisement - - - - - - - - -