ਚੰਡੀਗੜ੍ਹ: ਹੁਣ ਕਿਸਾਨਾਂ ਨੂੰ ਹੱਥ ਨਾਲ ਬੀਜ ਸੋਧਣ ਦੀ ਲੋੜ ਨਹੀਂ ਪਵੇਗੀ। ਜਰਮਨੀ ਤੋਂ ਆਈ ਮਸ਼ੀਨ ਨੇ ਬੀਜ ਸੋਧਣ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਮਸ਼ੀਨ ਦੀ ਖ਼ਾਸੀਅਤ ਇਹ ਹੈ ਕਿ ਇਹ ਘੰਟਿਆਂ ਦਾ ਕੰਮ ਮਿੰਟਾਂ ‘ਚ ਕਰਦੀ ਹੈ। ਫ਼ੋਟੋ ਵਿੱਚ ਲਾਲ ਲਾਲ ਦਿਖਾਈ ਦੇ ਰਹੇ ਇਹ ਕਣਕ ਦੇ ਦਾਣੇ ਨਵੇਂ ਬੀਜ ਦਾ ਭੁਲੇਖਾ ਪਾ ਰਹੇ ਨੇ। ਪਰ ਇਹ ਕਣਕ ਦਾ ਨਵਾਂ ਬੀਜ ਨਹੀਂ ਬਲਕਿ ਸੋਧਿਆ ਹੋਇਆ ਬੀਜ ਹੈ। ਇਹ ਬੀਜ ਸੋਧਿਆ ਹੈ ਜਰਮਨੀ ਤੋਂ ਆਈ ਨਵੀਂ ਮਸ਼ੀਨ ਨੇ।


ਇਹ ਮਸ਼ੀਨ ਘੰਟਿਆਂ ਦਾ ਕੰਮ ਮਿੰਟਾਂ ਚ ਕਰਦੀ ਹੈ। ਇਸ ਮਸ਼ੀਨ ਨਾਲ ਇੱਕ ਘੰਟੇ ਚ 20 ਮੰਨ ਬੀਜ ਤਿਆਰ ਕੀਤੀ ਜਾ ਸਕਦਾ ਹੈ ਜਦਕਿ ਦੇਸੀ ਮਸ਼ੀਨ ਇਸ ਕੰਮ ਨੂੰ 4 ਯਾਂ 5 ਘੰਟੇ ਲੱਗਾ ਦਿੰਦੀ ਹੈ। ਬਠਿੰਡਾ ਦੇ ਕਿਸਾਨ ਕੇਵਲ ਸਿੰਘ ਦਾ ਕਹਿਣਾ ਹੈ ਕਿ ਜ਼ਮੀਨ ਰਾਹੀਂ ਜੜ੍ਹਾਂ ਦਾ ਨੁਕਸਾਨ ਕਰਨ ਵਾਲੇ ਕੀੜੀਆਂ ਤੋਂ ਬੀਜ ਦਾ ਬਚਾਅ ਕਰਨ ਲਈ ਬੀਜ ਸੋਧਣਾ ਬਹੁਤ ਜ਼ਰੂਰੀ ਹੈ। ਬੀਜ ਸੋਧਣ ਲਈ ਹੱਥਾਂ ਨਾਲ ਬੀਜ ਤੇ ਦਵਾਈ ਲਾਉਣੀ ਔਖੀ ਹੈ ਤੇ ਹਰ ਬੀਜ ਤੇ ਦਵਾਈ ਨਹੀਂ ਲੱਗਦੀ।


ਪਰ ਇਸ ਮਸ਼ੀਨ ਨਾਲ ਹਰ ਬੀਜ ਦੇ ਬਰਾਬਰ ਦਵਾਈ ਲੱਗਦੀ ਹੈ। ਜਿਸ ਨਾਲ ਫ਼ਸਲ ਨੁਕਸਾਨ ਹੋਣ ਤੋਂ ਬਚ ਜਾਂਦੀ ਹੈ। ਕਿਸਾਨ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਡਰੰਮੀਆਂ ਨਾਲੋਂ ਇਸ ਮਸ਼ੀਨ ਨਾਲ ਬੀਜ ਸੋਧਣਾ ਕਿੱਤੇ ਵੱਧ ਲਾਹੇਵੰਦ ਹੈ। ਝੋਨੇ ਦੀ ਵਾਢੀ ਤੋਂ ਬਾਅਦ ਹਾੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕਣਕ ਹਾੜੀ ਦੀ ਮੁੱਖ ਫ਼ਸਲ ਹੈ। ਸੂਬੇ ਦੇ ਕਿਸਾਨ ਕਣਕ ਦੀ ਬਿਜਾਈ ਲਈ ਜੁੱਟ ਗਏ ਨੇ। ਕਣਕ ਦੀ ਬਿਜਾਈ ਲਈ ਕਈ ਤਰਾਂ ਦੀ ਸਾਵਧਾਨੀਆਂ ਦੀ ਵਰਤੋ ਕਰਨੀ ਪੈਂਦੀ ਹੈ ਜਿੰਨਾ ਚੋਂ ਬੀਜ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ।


ਆਮ ਤੋਰ ਤੇ ਕਿਸਾਨ ਹੱਥਾਂ ਨਾਲ ਬੀਜ ਸੋਧਣ ਦਾ ਕੰਮ ਕਰਦੇ ਨੇ ਜਿਹੜਾ ਕਿ ਕਾਫ਼ੀ ਔਖਾ ਹੈ ਤੇ ਨੁਕਸਾਨਦੇਹ ਹੋ ਸਕਦਾ ਹੈ। ਅਜਿਹੇ ਸਮੇਂ ਚ ਇਹ ਮਸ਼ੀਨ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਹੈ। ਜਰਮਨੀ ਤੋ ਆਈ ਇਹ ਮਸ਼ੀਨ ਬਾਜ਼ਾਰ ਫ਼ਿਲਹਾਲ ਬਾਜ਼ਾਰ ਚ ਨਹੀਂ ਹੈ। ਪਰ ਕਿਸਾਨ ਇਸ ਨੂੰ ਮੁਫ਼ਤ ਵਿੱਚ ਵਰਤ ਸਕਦੇ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904