ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਏਬੀਪੀ ਸਾਂਝਾ | 18 Aug 2017 10:20 AM (IST)
NEXT PREV
ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਚਿੱਟੀ ਮੱਖੀ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਖੇਤੀ ਵਿਭਾਗ ਸੂਬੇ ਦੇ ਮੁੱਖ ਮੰਤਰੀ ਅਧੀਨ ਹੈ, ਹੁਣ ਚਿੱਟੀ ਮੱਖੀ ਕਿੱਥੋਂ ਆ ਰਹੀ ਹੈ। ਮੰਤਰੀ ਗੋਨਿਆਣਾ ਖੇਤਰ ਵਿੱਚ ਪੈਂਦੇ ਮਹਿਮਾ ਸਰਜਾ ਅਤੇ ਲੱਖੀ ਜੰਗਲ ਦੇ ਰਕਬੇ ਵਿੱਚ ਚਿੱਟੀ ਮੱਖੀ ਤੋਂ ਪ੍ਰਭਾਵਿਤ ਨਰਮੇ ਦਾ ਜਾਇਜ਼ਾ ਲੈਂਦੇ ਸਮੇਂ ਇਹ ਗੱਲ ਕਹੀ। ਉਨ੍ਹਾਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ’ਤੇ ਦੋਸ਼ ਲਾਏ ਕਿ ਦਿੱਲੀ ਤੋਂ ਆਈ ਕੇਂਦਰੀ ਟੀਮ ਨੂੰ ਜਾਣ-ਬੁੱਝ ਕੇ ਚਿੱਟੀ ਮੱਖੀ ਤੋਂ ਪ੍ਰਭਾਵਿਤ ਫ਼ਸਲ ਦਿਖਾਉਣ ਦੀ ਬਜਾਏ ਚੰਗੀ ਫ਼ਸਲ ਦਿਖਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।