ਨੌਜਵਾਨ ਕਿਸਾਨ ਦੀ ਕਣਕ ਦੀ ਫ਼ਸਲ ਵੀ ਗੜ੍ਹੇਮਾਰੀ ‘ਚ ਖ਼ਰਾਬ ਹੋ ਗਈ ਸੀ। ਜਸਦੀਪ ਦੀ ਇਸ ਤੋਂ ਪਿਛਲੀ ਫ਼ਸਲ ਵੀ ਨੁਕਸਾਨੀ ਗਈ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਅੱਜ ਉਸ ਨੇ ਆਪਣੇ ਪਿਤਾ ਨੂੰ ਕਿਸੇ ਬਹਾਨੇ ਬਾਹਰ ਭੇਜ ਦਿੱਤਾ ਅਤੇ ਘਰ ਵਿੱਚ ਹੀ ਫਾਹਾ ਲਾ ਲਿਆ।
ਜਸਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਆਪਣੇ ਪੜ੍ਹਾਈ ਦੀ ਉਮਰ ਵਿੱਚ ਹੀ ਆਪਣੇ ਮਾਤਾ ਪਿਤਾ ਨਾਲ ਖੇਤੀ ਕਰਨ ਲੱਗ ਗਿਆ ਸੀ। ਪਿੰਡ ਦੇ ਸਾਬਕਾ ਸਰਪੰਚ ਕਿਰਨਜੋਤ ਮੁਤਾਬਕ ਜਸਦੀਪ ਦੇ ਪਿਤਾ ਬਿਮਾਰ ਰਹਿੰਦੇ ਹਨ। ਉਨ੍ਹਾਂ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ।