ਨਵੀਂ ਦਿੱਲੀ: ਆਲ ਇੰਡੀਆ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸਜ਼ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਏਮਜ਼ ਨੇ ਵੱਖ-ਵੱਖ ਅਹੁਦਿਆਂ ‘ਤੇ ਸਰਕਾਰੀ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਹ ਭਰਤੀਆਂ ਜੂਨੀਅਰ ਇੰਜਨੀਅਰ ਦੇ ਅਹੁਦੇ ਸਮੇਤ ਕਈ ਅਹੁਦਿਆਂ ‘ਤੇ ਹੋ ਰਹੀਆਂ ਹਨ। ਇਹ ਉਨ੍ਹਾਂ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ ਜੋ ਏਮਜ਼ 'ਚ ਕੰਮ ਕਰਨਾ ਚਾਹੁੰਦੇ ਹਨ। ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਅਹੁਦਿਆਂ 'ਤੇ ਆਨਲਾਈਨ ਅਰਜ਼ੀਆਂ ਵੈਧ ਹੋਣਗੀਆਂ।

ਵਿਦਿਅਕ ਯੋਗਤਾ: ਚਾਹਵਾਨ ਉਮੀਦਵਾਰਾਂ ਲਈ ਵਿਦਿਅਕ ਯੋਗਤਾ ਪੋਸਟਾਂ ਦੇ ਅਨੁਸਾਰ ਵੱਖਰੇ ਤੌਰ 'ਤੇ ਤੈਅ ਕੀਤੀ ਗਈਆਂ ਹਨ।

ਉਮਰ ਸੀਮਾ -

ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 45 ਸਾਲ ਤੈਅ ਕੀਤੀ ਗਈ ਹੈ।

ਅਹਿਮ ਤਾਰੀਖਾਂ -

  • ਅਰਜ਼ੀਆਂ ਜਮ੍ਹਾਂ ਕਰਨ ਦੀ ਸ਼ੁਰੂਆਤੀ ਤਾਰੀਖ: 12 ਫਰਵਰੀ, 2020

  • ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ: 12 ਮਾਰਚ, 2020

  • ਬਿਨੈ-ਪੱਤਰ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ: 12 ਮਾਰਚ, 2020



ਅਰਜ਼ੀ ਦੀ ਫੀਸ:

  • ਜਨਰਲ ਤੇ ਓਬੀਸੀ ਉਮੀਦਵਾਰਾਂ ਲਈ - 1500 ਰੁਪਏ

  • ਐਸਸੀ/ਐਸਟੀ/ਈਡਬਲਯੂਐਸ ਉਮੀਦਵਾਰਾਂ ਲਈ - 1200 ਰੁਪਏ

  • ਪੀਡਬਲਯੂਡੀ ਉਮੀਦਵਾਰਾਂ ਲਈ ਕੋਈ ਅਰਜ਼ੀ ਫੀਸ ਨਹੀਂ।


 

ਅਰਜ਼ੀ ਪ੍ਰਕਿਰਿਆਚਾਹਵਾਨ ਤੇ ਯੋਗ ਉਮੀਦਵਾਰ ਏਮਜ਼ ਦੀ ਵੈਬਸਾਈਟ https://www.aiimsexams.org/ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਇਸ਼ਤਿਹਾਰ ਲਿੰਕ ਦੇ ਨਾਲ-ਨਾਲ ਵਧੇਰੇ ਅਰਜ਼ੀ ਲਿੰਕ ਮਿਲ ਜਾਏਗਾ।

ਚੋਣ ਪ੍ਰਕਿਰਿਆ: ਉਮੀਦਵਾਰਾਂ ਦੀ ਚੋਣ ਕੰਪਿਊਟਰ ਟੈਸਟ (ਸੀਬੀਟੀ) ਤੇ ਇੰਟਰਵਿਊ ਦੇ ਅਧਾਰ 'ਤੇ ਕੀਤੀ ਜਾਵੇਗੀ।

ਨੌਕਰੀ ਦੀ ਥਾਂ- ਦਿੱਲੀ

Education Loan Information:

Calculate Education Loan EMI