ਅਜਨਾਲਾ ਪੁਲਿਸ ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਕੀਤਾ ਤਲਬ
ਏਬੀਪੀ ਸਾਂਝਾ | 07 Jan 2020 03:34 PM (IST)
ਬੀਤੇ ਕੁਝ ਦਿਨਾਂ ਤੋਂ ਬਾਲੀਵੁੱਡ ਦੀ ਤਿੱਕੜੀ ਕਾਮੇਡੀਅਨ ਭਾਰਤੀ ਸਿੰਘ, ਐਕਟਰਸ ਰਵੀਨਾ ਟੰਡਨ ਤੇ ਪ੍ਰੋਡਿਊਸਰ-ਡਾਇਰੈਕਟਰ ਫਰਾਹ ਖ਼ਾਨ ਕੁਝ ਮੁਸ਼ਕਲਾਂ 'ਚ ਹਨ। ਅਸਲ 'ਚ ਇਨ੍ਹਾਂ ਨੇ ਫਰਾਹ ਦੇ ਇੱਕ ਸ਼ੋਅ 'ਚ ਇਸਾਈ ਧਰਮ ਬਾਰੇ ਕੁਝ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
ਅਜਨਾਲਾ: ਬੀਤੇ ਕੁਝ ਦਿਨਾਂ ਤੋਂ ਬਾਲੀਵੁੱਡ ਦੀ ਤਿੱਕੜੀ ਕਾਮੇਡੀਅਨ ਭਾਰਤੀ ਸਿੰਘ, ਐਕਟਰਸ ਰਵੀਨਾ ਟੰਡਨ ਤੇ ਪ੍ਰੋਡਿਊਸਰ-ਡਾਇਰੈਕਟਰ ਫਰਾਹ ਖ਼ਾਨ ਕੁਝ ਮੁਸ਼ਕਲਾਂ 'ਚ ਹਨ। ਅਸਲ 'ਚ ਇਨ੍ਹਾਂ ਨੇ ਫਰਾਹ ਦੇ ਇੱਕ ਸ਼ੋਅ 'ਚ ਇਸਾਈ ਧਰਮ ਬਾਰੇ ਕੁਝ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਖਿਲਾਫ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਾਇਰ ਕੀਤਾ ਸੀ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਰਵੀਨਾ ਤੇ ਫਰਾਹ ਨੇ ਤਾਂ ਆਪਣੀ ਸਫਾਈ ਪੇਸ਼ ਕਰ ਮਾਫੀ ਵੀ ਮੰਗ ਲਈ ਸੀ ਪਰ ਇਸ 'ਤੇ ਅਜੇ ਤਕ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਅਜਨਾਲਾ ਪੁਲਿਸ ਨੇ ਭਾਰਤੀ ਸਿੰਘ ਨੂੰ ਧਾਰਾ 41ਏ ਤਹਿਤ ਨੋਟਿਸ ਜਾਰੀ ਕਰ ਇੱਕ ਹਫਤੇ 'ਚ ਆਪਣਾ ਪੱਖ ਰੱਖਣ ਦੀ ਗੱਲ ਕਹੀ ਹੈ।