ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ 20 ਹੋਰਨਾਂ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ 20 ਲੋਕਾਂ 'ਚ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਦਾ ਨਾਂ ਵੀ ਸ਼ਾਮਲ ਹੈ। ਪੁਲਿਸ ਨੇ 4 ਜਨਵਰੀ ਨੂੰ ਸੁਰੱਖਿਆ ਮੁਲਾਜ਼ਮਾਂ 'ਤੇ ਹਮਲਾ ਕਰਨ, ਸਰਵਰ ਰੂਮ ਨੂੰ ਤੋੜਨ ਦੀ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਇਹ ਐਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਜੇਐਨਯੂ ਮਾਮਲੇ 'ਚ ਹੁਣ ਤੱਕ 4 ਐਫਆਈਆਰ ਦਰਜ ਕੀਤੀਆਂ ਗਈਆਂ ਹਨ।


ਪੁਲਿਸ ਨੇ ਇਹ ਐਫਆਈਆਰ ਜੇਐਨਯੂ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 5 ਜਨਵਰੀ ਨੂੰ ਹੋਈ ਜੇਐਨਯੂ ਹਿੰਸਾ ’ਚ ਆਇਸ਼ੀ ਘੋਸ਼ ਜ਼ਖਮੀ ਹੋਈ ਸੀ। ਆਇਸ਼ੀ ਨੇ ਏਬੀਵੀਪੀ ’ਤੇ ਹਿੰਸਾ ਦਾ ਇਲਜ਼ਾਮ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਹਮਲੇ ’ਚ ਆਰਐਸਐਸ ਤੇ ਏਬੀਵੀਪੀ ਦਾ ਹੱਥ ਹੈ।