Climate Change Warning: ਗ੍ਰੀਨਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਰਫ ਦੇ ਸਭ ਤੋਂ ਉੱਚੇ ਸਥਾਨ ਤੇ ਬਰਫ ਡਿੱਗਣ ਦੀ ਬਜਾਏ ਮੀਂਹ ਪੈ ਰਿਹਾ ਹੈ। ਪਿਛਲੇ ਹਫ਼ਤੇ, ਬਰਫ਼ ਦੀ ਚਾਦਰ ਦੀ 3 ਹਜ਼ਾਰ ਮੀਟਰ ਤੋਂ ਵੱਧ ਉੱਚੀ ਚੋਟੀ 'ਤੇ ਕਈ ਘੰਟਿਆਂ ਤਕ ਮੀਂਹ ਪਿਆ। ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਨੀਵਾਰ ਨੂੰ ਬਰਫ਼ ਦੇ ਸਭ ਤੋਂ ਉੱਚੇ ਸਥਾਨ 'ਤੇ ਕਈ ਘੰਟਿਆਂ ਤੱਕ ਲਗਾਤਾਰ ਮੀਂਹ ਪਿਆ।
ਨੈਸ਼ਨਲ ਸਨੋਅ ਐਂਡ ਆਈਸ ਡਾਟਾ ਸੈਂਟਰ ਅਨੁਸਾਰ ਪਿਛਲੇ 14 ਤੋਂ 16 ਅਗਸਤ ਵਿੱਚ ਗ੍ਰੀਨਲੈਂਡ ਵਿੱਚ 7 ਟਨ ਪਾਣੀ ਡਿੱਗਿਆ ਹੈ। ਉਨ੍ਹਾਂ ਅਨੁਸਾਰ, 1950 ਵਿੱਚ ਅੰਕੜੇ ਇਕੱਠੇ ਕੀਤੇ ਜਾਣ ਤੋਂ ਬਾਅਦ ਇਹ ਸਭ ਤੋਂ ਵੱਧ ਬਾਰਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਮੀਂਹ ਗ੍ਰੀਨਲੈਂਡ ਦੇ ਦੱਖਣ-ਪੂਰਬੀ ਤੱਟ ਦੇ ਸਮਿਟ ਸਟੇਸ਼ਨ ਤੱਕ ਆਇਆ ਹੈ। ਇਸ ਦੇ ਨਾਲ ਹੀ ਮੀਂਹ ਤੇ ਉੱਚ ਤਾਪਮਾਨ ਦੇ ਕਾਰਨ, ਵੱਡੀ ਮਾਤਰਾ ਵਿੱਚ ਬਰਫ ਪਿਘਲ ਗਈ ਹੈ।
ਗਲੋਬਲ ਵਾਰਮਿੰਗ ਦੀ ਨਿਸ਼ਾਨੀ
ਡੇਨਿਸ਼ ਮੌਸਮ ਵਿਭਾਗ ਦੇ ਖੋਜਕਾਰ ਮਾਰਟਿਨ ਸਟੈਂਡਲ ਨੇ ਏਐਫਪੀ ਨੂੰ ਦੱਸਿਆ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਗਲੋਬਲ ਵਾਰਮਿੰਗ ਦੀ ਨਿਸ਼ਾਨੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 2 ਹਜ਼ਾਰ ਸਾਲਾਂ ਵਿੱਚ ਸਿਰਫ 9 ਗੁਣਾ ਤਾਪਮਾਨ ਇਸ ਪੱਧਰ ਤੇ ਪਹੁੰਚਿਆ ਹੈ।
ਖਤਰੇ ਦੀ ਘੰਟੀ
ਮਾਰਟਿਨ ਸਟੈਂਡਲ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਅਜਿਹਾ ਤਿੰਨ ਵਾਰ ਵੇਖਿਆ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਦੋ ਵਾਰੀ ਵਿੱਚ ਬਾਰਿਸ਼ ਨਹੀਂ ਹੋਈ। ਦੱਸ ਦੇਈਏ ਖੋਜਕਰਤਾਵਾਂ ਦੇ ਅਨੁਸਾਰ, ਇਹ ਮੀਂਹ ਚੰਗਾ ਸੰਕੇਤ ਨਹੀਂ ਦਿੰਦਾ। ਬਰਫ਼ ਉਤੇ ਪਾਣੀ ਚੰਗਾ ਨਹੀਂ ਹੈ। ਬਰਫ਼ 'ਤੇ ਪਾਣੀ ਹੋਣ ਨਾਲ ਇਹ ਪਿਘਲਣ ਦੀ ਵਧੇਰੇ ਸੰਭਾਵਨਾ ਬਣਾਉਂਦਾ ਹੈ। ਉਹਨਾਂ ਅਨੁਸਾਰ, ਇਸ ਬਾਰਸ਼ ਨੂੰ ਇੱਕ ਖਤਰੇ ਦੀ ਘੰਟੀ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ।
ਦੁਨੀਆ ਲਈ ਖਤਰੇ ਦੀ ਘੰਟੀ! ਗ੍ਰੀਨਲੈਂਡ ‘ਚ ਪਹਿਲੀ ਵਾਰ ਬਰਫਬਾਰੀ ਦੀ ਥਾਂ ਰਿਕਾਰਡ ਤੋੜ ਬਾਰਸ਼
ਏਬੀਪੀ ਸਾਂਝਾ
Updated at:
24 Aug 2021 01:53 PM (IST)
ਗ੍ਰੀਨਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਰਫ ਦੇ ਸਭ ਤੋਂ ਉੱਚੇ ਸਥਾਨ ਤੇ ਬਰਫ ਡਿੱਗਣ ਦੀ ਬਜਾਏ ਮੀਂਹ ਪੈ ਰਿਹਾ ਹੈ। ਪਿਛਲੇ ਹਫ਼ਤੇ, ਬਰਫ਼ ਦੀ ਚਾਦਰ ਦੀ 3 ਹਜ਼ਾਰ ਮੀਟਰ ਤੋਂ ਵੱਧ ਉੱਚੀ ਚੋਟੀ 'ਤੇ ਕਈ ਘੰਟਿਆਂ ਤਕ ਮੀਂਹ ਪਿਆ।
greenland
NEXT
PREV
Published at:
24 Aug 2021 01:53 PM (IST)
- - - - - - - - - Advertisement - - - - - - - - -