ਨਵੀਂ ਦਿੱਲੀ: ਦੇਸ਼ ਭਰ ਵਿੱਚ ਚੱਲ ਰਹੀ ਟੀਕਾਕਰਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਾਰੇ ਐਪਸ ਹਿੱਸਾ ਲੈ ਰਹੇ ਹਨ। ਅਜਿਹੇ ਵਿੱਚ ਵ੍ਹੱਟਸਐਪ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਹੈ। ਕੰਪਨੀ ਨੇ Mygov India ਤੇ Health Ministry ਨਾਲ ਕਰਾਰ ਕੀਤਾ ਹੈ। ਹੁਣ ਕੋਈ ਵੀ ਉਪਭੋਗਤਾ ਟੀਕਾ ਲਵਾਉਣ ਲਈ WhatsApp 'ਤੇ ਹੀ ਆਪਣਾ ਸਥਾਨ ਬੁੱਕ ਕਰ ਸਕਦਾ ਹੈ।


ਇਸ ਦੇ ਨਾਲ ਹੀ ਜਿਨ੍ਹਾਂ ਨੇ ਟੀਕਾ ਲਾਇਆ ਗਿਆ ਹੈ, ਉਹ ਆਪਣੇ ਟੀਕਾਕਰਨ ਸਰਟੀਫਿਕੇਟ ਨੂੰ ਵ੍ਹੱਟਸਐਪ ਰਾਹੀਂ ਡਾਊਨਲੋਡ ਕਰ ਸਕਦੇ ਹਨ। ਕੰਪਨੀ ਦੀ ਇਹ ਪਹਿਲ ਦੇਸ਼ ਦੇ ਸਾਰੇ ਵ੍ਹੱਟਸਐਪ ਉਪਭੋਗਤਾਵਾਂ ਲਈ ਲਾਭਦਾਇਕ ਸਾਬਤ ਹੋਵੇਗੀ। ਵ੍ਹੱਟਸਐਪ ਦੇ ਮੁਖੀ ਵਿਲ ਕੈਥਕਾਰਟ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।






ਤੁਹਾਨੂੰ ਦੱਸ ਦੇਈਏ ਕਿ ਵ੍ਹੱਟਸਐਪ ਦੇ ਮੁਖੀ ਵਿੱਲ ਕੈਥਕਾਰਟ (Will Cathcart) ਨੇ ਟਵੀਟ ਕਰ ਕਿਹਾ, 'ਹੁਣ ਸਾਰੇ ਉਪਭੋਗਤਾ ਵ੍ਹੱਟਸਐਪ 'ਤੇ ਹੀ ਆਪਣਾ ਟੀਕਾਕਰਣ ਸਥਾਨ ਬੁੱਕ ਕਰ ਸਕਦੇ ਹਨ। ਟੀਕਾਕਰਣ ਸਰਟੀਫਿਕੇਟ ਕਿਵੇਂ ਡਾਊਨਲੋਡ ਕਰੀਏ ਬਾਰੇ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਮਾਈਗੋਵ ਇੰਡੀਆ ਅਤੇ ਸਿਹਤ ਮੰਤਰਾਲੇ ਨਾਲ ਸਮਝੌਤਾ ਕੀਤਾ ਹੈ। ਹੁਣ ਤੁਸੀਂ ਟੀਕੇ ਲਈ ਅਸਾਨੀ ਨਾਲ ਅਪਾਇੰਟਮੈਂਟ ਲੈ ਸਕਦੇ ਹੋ।


ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਵੀ ਟਵਿੱਟਰ ਰਾਹੀਂ ਬੁਕਿੰਗ ਸਲਾਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਟਵੀਟ ਦੇ ਕੈਪਸ਼ਨ ਵਿੱਚ ਲਿਖਿਆ, ਨਾਗਰਿਕ ਸਹੂਲਤਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ।






ਹੁਣ ਜਾਣੋ ਵੈਕਸੀਨ ਸਲਾਟ ਕਿਵੇਂ ਬੁੱਕ ਕਰੀਏ:



  • ਸਭ ਤੋਂ ਪਹਿਲਾਂ MyGov Corona Helpdesk ਚੈਟਬਾਕਸ ਨੰਬਰ 9013151515 ਨੂੰ ਸੇਵ ਕਰੋ।

  • ਇਸ ਤੋਂ ਬਾਅਦ ਵ੍ਹੱਟਸਐਪ 'ਤੇ ਇਸ ਨੰਬਰ 'ਤੇ Hi ਜਾਂ ਨਮਸਤੇ ਲਿਖੋ।

  • ਤੁਹਾਨੂੰ ਸਵਾਲਾਂ ਦੀ ਇੱਕ ਲਿਸਟ ਬਾਰੇ ਪੁੱਛਦੇ ਹੋਏ ਇੱਕ ਸਵੈਚਲਿਤ ਜਵਾਬ ਮਿਲੇਗਾ ਅਤੇ ਤੁਹਾਨੂੰ ਆਪਣਾ ਪਿੰਨਕੋਡ ਦਰਜ ਕਰਨ ਦੀ ਜ਼ਰੂਰਤ ਹੋਏਗੀ।

  • ਇਸ ਤੋਂ ਬਾਅਦ ਬੁੱਕ ਸਲੌਟ ਲਿਖੋ ਅਤੇ ਇਸਨੂੰ MYGovIndia ਕੋਰੋਨਾ ਹੈਲਪਡੈਸਕ 'ਤੇ ਭੇਜੋ।

  • ਉਸ ਤੋਂ ਬਾਅਦ OTP ਦੀ ਤਸਦੀਕ ਕਰੋ।

  • ਅਤੇ ਨੇੜਲੇ ਟੀਕਾਕਰਣ ਕੇਂਦਰ ਤੇ ਆਪਣਾ ਟੀਕਾ ਸਲਾਟ ਬੁੱਕ ਕਰੋ।

  • ਚੈਟ ਬਾਕਸ ਨੂੰ ਜਵਾਬ ਦੇਣ ਵਿੱਚ ਇੱਕ ਮਿੰਟ ਲੱਗ ਸਕਦਾ ਹੈ।


ਇਹ ਵੀ ਪੜ੍ਹੋ: Side Effects of Oversleeping: ਜ਼ਿਆਦਾ ਸੌਣ ਵਾਲੇ ਸਾਵਧਾਨ! ਹੋ ਸਕਦੀਆਂ ਗੰਭੀਰ ਬੀਮਾਰੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904