Oversleeping Side Effects: ਸਰੀਰ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਖਾਣੇ ਦੇ ਨਾਲ-ਨਾਲ ਸੌਣਾ ਵੀ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਨਾ ਸਿਰਫ਼ ਸਾਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦੀ ਹੈ, ਸਗੋਂ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੈ ਪਰ ਅੱਜ ਦੇ ਸਮੇਂ 'ਚ ਇਹ ਇੱਕ ਆਮ ਗੱਲ ਹੋ ਗਈ ਹੈ ਕਿ ਲੋਕਾਂ ਦੀ ਸੌਣ ਦੀ ਰੁਟੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਸਮਾਰਟਫ਼ੋਨ ਤੇ ਕੰਪਿਊਟਰ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਹੁਤ ਜ਼ਿਆਦਾ ਨੀਂਦ ਸਰੀਰ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ 8 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ ਪਰ, ਬਹੁਤ ਜ਼ਿਆਦਾ ਸੌਣਾ ਵੀ ਸਰੀਰ ਲਈ ਕਾਫ਼ੀ ਹਾਨੀਕਾਰਕ ਹੈ। ਆਓ ਤੁਹਾਨੂੰ ਜ਼ਿਆਦਾ ਸੌਣ ਦੇ ਨੁਕਸਾਨ ਬਾਰੇ ਦੱਸਦੇ ਹਾਂ -
ਸਿਰਦਰਦ ਹੋਣਾ
ਬਹੁਤ ਜ਼ਿਆਦਾ ਸੌਣ ਨਾਲ ਵਿਅਕਤੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਦੋਂ ਵੀ ਅਸੀਂ 7 ਤੋਂ 8 ਘੰਟੇ ਤੋਂ ਜ਼ਿਆਦਾ ਸੌਂਦੇ ਹਾਂ ਤਾਂ ਸਾਨੂੰ ਅਕਸਰ ਸਿਰ ਦਰਦ ਹੁੰਦਾ ਹੈ। ਲੰਮੇ ਸਮੇਂ ਤੱਕ ਸੌਣ ਕਾਰਨ ਭੁੱਖ ਤੇ ਪਿਆਸ ਵੀ ਮਹਿਸੂਸ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ 8 ਘੰਟੇ ਤੋਂ ਜ਼ਿਆਦਾ ਨਾ ਸੌਂਵੋ।
ਪਿੱਠ ਦਰਦ ਹੋਣਾ
ਬਹੁਤ ਜ਼ਿਆਦਾ ਸੌਣ ਨਾਲ ਪਿੱਠ ਦਰਦ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਲੰਮੇ ਸਮੇਂ ਤਕ ਸੌਣ ਨਾਲ ਪਿੱਠ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਵਧਦਾ ਹੈ। ਕਈ ਵਾਰ ਲੰਬੇ ਸਮੇਂ ਲਈ ਗਲਤ ਸਥਿਤੀ ਵਿੱਚ ਸੌਣਾ ਪਿੱਠ ਦੇ ਦਰਦ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਲਈ ਲੰਮੇ ਸਮੇਂ ਲਈ ਇੱਕ ਸਥਿਤੀ 'ਚ ਸੌਣਾ ਨੁਕਸਾਨਦੇਹ ਹੋ ਸਕਦਾ ਹੈ।
ਥਕਾਵਟ ਮਹਿਸੂਸ ਕਰਨਾ
ਲੰਮੇ ਸਮੇਂ ਤੱਕ ਸੌਣ ਨਾਲ ਵਿਅਕਤੀ ਥਕਾਵਟ ਮਹਿਸੂਸ ਕਰ ਸਕਦਾ ਹੈ। ਤੁਹਾਨੂੰ ਹਰ ਸਮੇਂ ਸੌਣ ਵਰਗਾ ਮਹਿਸੂਸ ਹੋਵੇਗਾ ਅਤੇ ਇਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ। ਇਹ ਸਰੀਰ ਦੀ ਘੜੀ ਨੂੰ ਵਿਗਾੜ ਕੇ ਸੌਣ ਅਤੇ ਜਾਗਣ ਦੇ Biological Clock ਨੂੰ ਵਿਗਾੜਦਾ ਹੈ।
ਡਿਪਰੈਸ਼ਨ ਤੋਂ ਪੀੜ੍ਹਤ
ਬਹੁਤ ਜ਼ਿਆਦਾ ਸੌਣ ਨਾਲ ਡਿਪਰੈਸ਼ਨ ਵੀ ਹੋ ਸਕਦਾ ਹੈ। ਡਿਪਰੈਸ਼ਨ ਆਮ ਤੌਰ 'ਤੇ 30 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਨੀਂਦ ਲੈਣ ਦੇ ਕਾਰਨ ਵੀ ਹੋ ਸਕਦੀ ਹੈ। ਇਸ ਲਈ ਬਹੁਤ ਜ਼ਿਆਦਾ ਸੌਣ ਤੋਂ ਪਰਹੇਜ਼ ਕਰੋ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖੋ।
ਇਹ ਵੀ ਪੜ੍ਹੋ: ਇਹ ਖ਼ਬਰ ਪੜ੍ਹ ਹੋ ਜਾਓਗੇ ਹੈਰਾਨ ਜਿੱਥੇ ਪਤੀ ਦੇ ਜ਼ਿੰਦਾ ਹੁੰਦਿਆਂ ਵੀ ਹਰ ਸਾਲ ਵਿਧਵਾ ਹੋ ਜਾਂਦੀਆਂ ਹਨ ਔਰਤਾਂ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin