ਬਠਿੰਡਾ: ਬਠਿੰਡਾ ਵਿਖੇ ਕਾਂਗਰਸ 'ਤੇ ਡਰਾਉਣ ਅਤੇ ਧਮਕਾਉਣ ਦੇ ਗੰਭੀਰ ਆਰੋਪ ਲਗਾਏ ਗਏ ਹਨ। ਆਮ ਆਦਮੀ ਪਾਰਟੀ ਨੇ ਕਿਹਾ ਨਗਰ ਨਿਗਮ ਚੋਣਾਂ ਲੜ ਚੁੱਕੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਮਾਡਲ ਟਾਊਨ ਫੇਸ ਤਿੰਨ ਵਿਖੇ ਅੱਜ ਆਮ ਆਦਮੀ ਪਾਰਟੀ ਬਠਿੰਡਾ ਲੀਡਰਸ਼ਿਪ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸਦੀ ਅਗਵਾਈ ਲੀਗਲ ਸੈੱਲ ਦੇ ਸੂਬਾ ਸਹਿ ਪ੍ਰਧਾਨ ਨਵਦੀਪ ਸਿੰਘ ਜਿੱਦਾ ਨੇ ਕੀਤੀ। 

 

ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਕੱਲ ਪੁਲਿਸ ਅਫਸਰਾਂ ਨੂੰ ਕਿਹਾ ਹੈ ਕਿ ਅੱਗਲੇ ਛੇ ਮਹੀਨੇ ਵਿੱਚ ਤੁਸੀਂ ਸ਼ਹਿਰ ਵਿੱਚ ਰਾਮ ਰਾਜ ਲੈਕੇ ਆਉਣਾ ਕਿਉਂਕਿ ਪਿੱਛਲੇ ਸਾਡੇ ਚਾਰ ਸਾਲ ਜੋਂ ਰਾਮ ਰਾਜ ਰਿਹਾ ਉਨ੍ਹਾਂ ਨੂੰ ਪਤਾ ਲੱਗ ਗਿਆ। ਹੁਣ ਵੋਟਾਂ ਨੇੜੇ ਹਨ। ਉਨ੍ਹਾਂ ਕਿਹਾ ਜਿੰਨੇ ਵੀ ਸਾਡੇ ਨਗਰ ਨਿਗਮ ਉਮੀਦਵਾਰ ਖੜੇ ਕੀਤੇ ਸੀ ਉਨ੍ਹਾਂ ਸਾਰਿਆਂ ਨੂੰ ਪੁਲਿਸ ਰਾਹੀਂ ਡਰਾਇਆ ਜਾ ਰਿਹਾ ਕਿ ਤੁਸੀਂ ਕਾਂਗਰਸ ਵਿੱਚ ਸ਼ਾਮਿਲ ਹੋਵੋ, ਤਾਂ ਪਰਚੇ ਦਰਜ ਨਹੀਂ ਕੀਤੇ ਜਾਣਗੇ। ਇਥੋਂ ਤੱਕ ਕਿ ਤੁਹਾਨੂੰ ਬਠਿੰਡਾ ਵਿੱਖੇ ਰਹਿਣ ਤੱਕ ਨਹੀਂ ਦਿੱਤਾ ਜਾਵੇਗਾ। 

 

ਉਨ੍ਹਾਂ ਕਿਹਾ ਕਿ ਸਾਡੇ ਬਹੁਤ ਸਾਰੇ ਲੋਕਾਂ ਨੂੰ ਇੰਜ  ਮਨਪ੍ਰੀਤ ਬਾਦਲ ਦੇ ਖਾਸ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਜਰੀਏ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਥੋਂ ਦਾ ਇੱਕ ਬੰਦਾ ਹੈ ਜੋਕਿ ਰੋਜ਼ਾਨਾ ਸ਼ਰਾਬ ਪੀ ਕੇ ਸਾਡੀ ਇੱਕ ਮਹਿਲਾ ਨੂੰ ਤੰਗ ਪਰੇਸ਼ਾਨ ਕਰ ਰਿਹਾ। ਅਸੀਂ ਅੱਜ ਮੰਗ ਕਰਦੇ ਹਾਂ ਕਿ ਜੇਕਰ ਇਹ ਬੰਦ ਨਾ ਹੋਇਆ ਤਾਂ ਅਸੀਂ ਮਨਪ੍ਰੀਤ ਬਾਦਲ ਅਤੇ ਜੈਜੀਤ ਸਿੰਘ ਜੌਹਲ ਦੀ ਕੋਠੀ ਦਾ ਘੇਰਾਓ ਕਰਾਂਗੇ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ ਕਿ ਸ਼ਹਿਰ ਵਿੱਚ ਮਾਹੌਲ ਠੀਕ ਨਹੀਂ ਇਸ ਨੂੰ ਠੀਕ ਕੀਤਾ ਜਾਵੇ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904