ਕੰਧਾਰ: ਅਫ਼ਗਾਨਿਸਤਾਨ ਦੇ ਕੰਧਾਰ 'ਚ ਮਾਰੇ ਗਏ ਫੋਟੋ ਜਰਨਲਿਸਟ ਦਾਨਿਸ਼ ਸਿਦੀਕੀ ਦੀ ਮੌਤ 'ਤੇ ਤਾਲਿਬਾਨ ਨੇ ਅਫ਼ਸੋਸ ਜ਼ਾਹਿਰ ਕੀਤਾ ਹੈ। ਤਾਲਿਬਾਨ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਸ ਦੇ ਲੜਾਕਿਆਂ ਤੇ ਅਫਗਾਨ ਫੌਜਾਂ ਵਿਚਾਲੇ ਝੜਪਾਂ ਦੌਰਾਨ ਦਾਨਿਸ਼ ਮਾਰਿਆ ਗਿਆ।
ਇਕ ਅੰਗਰੇਜ਼ੀ ਚੈਨਲ ਨੂੰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜ਼ਾਹਿਦ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਉਹ ਕਿਵੇਂ ਤੇ ਕਿਸਦੀ ਗੋਲ਼ੀ ਨਾਲ ਮਾਰਿਆ ਗਿਆ ਪਰ ਉਸ ਦੀ ਮੌਤ 'ਤੇ ਅਫ਼ਸੋਸ ਹੈ।
ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ 'ਜੰਗ ਦੇ ਮੈਦਾਨ 'ਚ ਆਉਣ ਵਾਲੇ ਹਰ ਪੱਤਰਕਾਰ ਨੂੰ ਸਾਨੂੰ ਸੂਚਨਾ ਦੇਣੀ ਚਾਹੀਦੀ ਹੈ। ਅਸੀਂ ਉਸ ਖ਼ਾਸ ਵਿਅਕਤੀ ਦੀ ਦੇਖਭਾਲ ਕਰਾਂਗੇ। ਪੱਤਰਕਾਰ ਦਾਨਿਸ਼ ਸਿਦੀਕੀ ਸਾਨੂੰ ਬਿਨਾਂ ਖ਼ਬਰ ਕੀਤੇ ਜੰਗ ਦੇ ਮੈਦਾਨ 'ਚ ਦਾਖ਼ਲ ਹੋਇਆ ਤੇ ਮਾਰਿਆ ਗਿਆ। ਸਾਨੂੰ ਉਸ ਦੀ ਮੌਤ 'ਤੇ ਅਫ਼ਸੋਸ ਹੈ।'
Reuters ਦਾ ਪੱਤਰਕਾਰ ਦਾਨਿਸ਼ ਸ਼ੁੱਕਰਵਾਰ ਤਾਲਿਬਾਨ ਤੇ ਅਫਗਾਨ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਝੜਪਾਂ ਦੀ ਕਵਰੇਜ ਦੌਰਾਨ ਮਾਰਿਆ ਗਿਆ।