ਨਵੀਂ ਦਿੱਲੀ: ਦੁਨੀਆ ਭਰ ਦੇ ਕਈ ਦੇਸ਼ਾਂ 'ਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। 126 ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਤੋਂ ਵਧਣ ਲੱਗੇ ਹਨ। ਦੁਨੀਆਂ ਦੇ 33 ਦੇਸ਼ ਅਜਿਹੇ ਹਨ। ਜਿੱਥੇ ਦੋ ਹਫ਼ਤਿਆਂ 'ਚ ਕੋਰੋਨਾ ਕੇਸ ਦੁੱਗਣੇ ਹੋ ਗਏ। ਇਨ੍ਹਾਂ 33 ਦੇਸ਼ਾਂ 'ਚ 100 ਫੀਸਦ ਤੋਂ ਜ਼ਿਆਦਾ ਕੋਰੋਨਾ ਕੇਸਾਂ 'ਚ ਵਾਧਾ ਹੋਇਆ ਹੈ। ਜਦਕਿ ਹੋਰ 30 ਦੇਸ਼ਾਂ 'ਚ ਇਕ ਹਫ਼ਤੇ 'ਚ 50-90 ਫੀਸਦ ਮਾਮਲਿਆਂ 'ਚ ਵਾਧਾ ਹੋਇਆ ਹੈ।


ਨੀਦਰਲੈਂਡ 'ਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ


ਨੀਦਰਲੈਂਡ 'ਚ ਪਿਛਲੇ 7 ਦਿਨਾਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਕੇਸ 299 ਫੀਸਦ ਵਧੇ ਹਨ। ਅਮਰੀਕਾ 'ਚ ਇਕ ਹਫ਼ਤੇ 'ਚ 69 ਫੀਸਦ ਕੇਸ ਵਧ ਗਏ। ਇੰਡੋਨੇਸ਼ੀਆ 'ਚ ਪਿਛਲੇ 7 ਦਿਨ 'ਚ 44 ਫੀਸਦ ਕੇਸ ਵਧੇ ਹਨ। ਥਾਈਲੈਂਡ 'ਚ ਇਸ ਸਮੇਂ 'ਚ 47 ਫੀਸਦ ਤੇ ਇੰਗਲੈਂਡ 'ਚ 33 ਫੀਸਦ ਕੇਸ ਮਹਿਜ 7 ਦਿਾਨਂ 'ਚ ਵਧ ਗਏ। ਇਨ੍ਹਾਂ ਦੇਸ਼ਾਂ 'ਚ ਕੋਰੋਨਾ ਨਿਯਮਾਂ ਦਾ ਪਾਲਣ ਨਹੀਂ ਕੀਤਾ।


ਇਨੀਂ ਦਿਨੀਂ ਨੀਦਰਲੈਂਡ ਤੇ ਯੂਕੇ 'ਚ ਹਰ ਦਿਨ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਦੋਵਾਂ ਦੇਸ਼ਾਂ 'ਚ ਰੋਜ਼ਾਨਾ 50 ਹਜ਼ਾਰ ਨਵੇਂ ਕੇਸ ਆ ਰਹੇ ਹਨ। ਹਰ ਦਿਨ ਮੌਤਾਂ ਵੀ ਹਜ਼ਾਰ ਦੇ ਕਰੀਬ ਹੋ ਰਹੀਆਂ ਹਨ। ਉੱਥੇ ਹੀ ਬ੍ਰਾਜ਼ੀਲ ਤੇ ਅਮਰੀਕਾ 'ਚ ਪ੍ਰਤੀ ਦਿਨ 40 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਵਧ ਰਹੇ ਹਨ। ਹਾਲਾਂਕਿ ਭਾਰਤ 'ਚ ਪਿਛਲੇ ਕੁਝ ਦਿਨਾਂ ਤੋਂ 40 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਵਧ ਰਹੇ ਹਨ।


ਭਾਰਤ 'ਚ ਵੀ ਤੀਜੀ ਲਹਿਰ ਦਾ ਖਤਰਾ


ਭਾਰਤ 'ਚ ਵੀ ਤੀਜੀ ਲਹਿਰ ਦਾ ਜ਼ਿਆਦਾ ਖਤਰਾ ਬਣਿਆ ਹੋਇਆ ਹੈ। ਨੀਤੀ ਆਯੋਗ ਦੇ ਮੈਂਬਰ ਡਾ.ਵੀਕੇ ਪੌਲ ਨੇ ਕਿਹਾ ਕਿ ਦੁਨੀਆਂ ਕੋਵਿਡ ਦੀ ਤੀਜੀ ਲਹਿਰ ਵੱਲ ਵਧ ਰਹੀ ਹੈ। ਭਾਰਤ 'ਚ ਕੋਵਿਡ ਦੇ ਖਿਲਾਫ ਲੜਾਈ ਚ ਅਗਲੇ 100-125 ਦਿਨ ਮਹੱਤਵਪੂਰਨ ਹੈ। ਹੁਣ ਵੀ ਵੱਡੀ ਸੰਖਿਆ ਲਾਗ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ।


ਉਨ੍ਹਾਂ ਕਿਹਾ, 'ਤੀਜੀ ਲਹਿਰ ਦਾ ਸਵਾਲ ਵਾਰ-ਵਾਰ ਆਉਂਦਾ ਰਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਸਾਡੀ ਆਬਾਦੀ ਅਜੇ ਵੀ ਜ਼ੋਖਿਮ 'ਚ ਹੈ। ਅਸੀਂ ਅਜੇ ਵੀ ਹਾਰਡ ਇਮਿਊਨਿਟੀ ਦੇ ਪੱਧਰ ਤਕ ਨਹੀਂ ਪਹੁੰਚੇ ਤੇ ਨਾ ਹੀ ਅਸੀਂ ਲਾਗ ਦੇ ਗੇੜ 'ਚ ਪਹੁੰਚੇ ਹਾਂ। ਅਸੀਂ ਇਨਫੈਕਸ਼ਨ ਦੇ ਮਾਧਿਅਮ ਨਾਲ ਹਾਰਡ ਇਮਿਊਨਿਟੀ ਹਾਸਲ ਨਹੀਂ ਕਰਨਾ ਚਾਹੁੰਦੇ। ਅਸੀਂ ਟੀਕਿਆਂ ਦੇ ਮਾਮਲਿਆਂ 'ਚ ਤਰੱਕੀ ਕਰ ਰਹੇ ਹਾਂ। 45 ਸਾਲ ਤੋਂ ਜ਼ਿਆਦਾ ਉਮਰ ਦੇ ਸਾਡੇ ਸਭ ਤੋਂ ਕਮਜ਼ੋਰ ਸਮੂਹ ਦਾ ਕਰੀਬ 50 ਫੀਸਦ ਹਿੱਸਾ ਸੁਰੱਖਿਅਤ ਹੈ। ਇਸ ਨਾਲ ਮੌਤ ਦਰ 'ਤੇ ਵੀ ਅਸਰ ਪਵੇਗਾ ਤੇ ਇਸ 'ਚ ਕਮੀ ਆਵੇਗੀ। ਪਰ ਇਨਫੈਕਸ਼ਨ ਫੈਲ ਸਕਦਾ ਹੈ। ਅਸੀਂ ਅਸਰੁੱਖਿਅਤ ਹਾਂ, ਵਾਇਰਸ ਅਜੇ ਵੀ ਆਸਪਾਸ ਹੈ।'