ਨਵੀਂ ਦਿੱਲੀ: ਕੋਰੋਨਾਵਾਇਰਸ (covid-19) ਸੰਕਰਮਣ ਦੇ ਮੱਦੇਨਜ਼ਰ ਸ਼ਰਾਈਨ ਬੋਰਡ ਨੇ ਇਸ ਸਾਲ ਆਯੋਜਿਤ ਕੀਤੀ ਜਾਣ ਵਾਲੀ ਅਮਰਨਾਥ ਯਾਤਰਾ (amarnath yatra) ਨੂੰ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੀ ਯਾਤਰਾ ਰੱਦ ਕੀਤੀ ਗਈ। ਇਹ ਫੈਸਲਾ ਕੋਰੋਨਾਵਾਇਰਸ ਦੇ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਲਿਆ ਗਿਆ ਹੈ।




ਇਹ ਫੈਸਲਾ ਬੁੱਧਵਾਰ ਨੂੰ ਜੰਮੂ ਦੇ ਰਾਜ ਭਵਨ ਵਿੱਚ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ। ਦਰਅਸਲ, ਸਾਲ 2000 ‘ਚ ਅਮਰਨਾਥ ਸ਼ਰਾਈਨ ਬੋਰਡ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਚੈਅਰਮੈਨ ਜੰਮੂ-ਕਸ਼ਮੀਰ ਦਾ ਰਾਜਪਾਲ ਜਾਂ ਉਪ ਰਾਜਪਾਲ ਹੁੰਦਾ ਹੈ।