ਅੰਮ੍ਰਿਤਸਰ: ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕੱਲ੍ਹ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਵਿਚ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਖ਼ਬਰ ਇਹ ਹੈ ਕਿ ਅੱਜ ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ 'ਚ ਬੋਨੀ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਹੋਈ।
ਦਰਅਸਲ ਸੁਖਦੇਵ ਸਿੰਘ ਢੀਡਸਾ ਤੇ ਪਰਮਿੰਦਰ ਢੀਡਸਾ ਅਕਾਲੀ ਦਲ ਤੋਂ ਬਾਗੀ ਹੋਣ ਕਾਰਨ ਸੁਖਬੀਰ ਬਾਦਲ ਅਜਨਾਲਾ ਤੋਂ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਨੂੰ ਅਕਾਲੀ ਦਲ 'ਚ ਸ਼ਾਮਲ ਕਰਕੇ ਵੱਡਾ ਝਟਕਾ ਦੇਣਾ ਚਾਹੁੰਦੇ ਸੀ ਕਿਉਂਕਿ ਸੁਖਬੀਰ ਬਾਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਅਜਨਾਲਾ ਪਰਿਵਾਰ ਦੇ ਅਕਾਲੀ ਦਲ ਚੋਂ ਬਾਗੀ ਹੋਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਢੀਡਸਾਂ ਪਿਉ ਪੁਤਰ ਦੇ ਵੱਖ ਹੋਣ ਨਾਲ ਸੁਖਬੀਰ ਬਾਦਲ ਨੂੰ ਜ਼ਰੂਰ ਝਟਕਾ ਲੱਗਿਆ। ਹੁਣ ਸੁਖਬੀਰ ਬਾਦਲ, ਟਕਸਾਲੀਆਂ ਨੂੰ ਇਸ ਦਾ ਜਵਾਬ ਦੇਣ ਵਾਲੇ ਹਨ। ਇਸ ਲਈ ਚਰਚਾ ਹੈ ਕਿ ਸੁਖਬੀਰ ਅਤੇ ਬੋਨੀ ਵਿਚਾਲੇ ਮੀਟਿੰਗ ਵੀ ਹੋ ਚੁੱਕੀ ਹੈ।
ਬਿਕਰਮ ਮਜੀਠੀਆ ਇਸ ਪੂਰੇ ਮਾਮਲੇ ਨਾਲ ਅਸਹਿਮਤ ਨੇ, ਕਿਉਕਿ ਬੋਨੀ ਅਜਨਾਲਾ ਨੇ ਟਕਸਾਲੀ ਅਕਾਲੀ ਦਲ ਦੇ ਗਠਨ ਮੌਕੇ ਸਭ ਤੋਂ ਵੱਧ ਮਜੀਠੀਆ 'ਤੇ ਹਮਲੇ ਕੀਤੇ ਸੀ। ਬੋਲੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਅਜਨਾਲਾ ਹਲਕੇ ਦੀ ਵਾਗਡੋਰ ਆਪਣੇ ਹੱਥਾਂ ਲੈਦਿਆਂ ਆਪਣੇ ਨਜਦੀਕੀ ਸਾਥੀ ਜੋਧ ਸਿੰਘ ਸਮਰਾ ਨੂੰ ਅਜਨਾਲਾ ਹਲਕੇ ਦਾ ਅਕਾਲੀ ਦਲ ਵੱਲੋਂ ਇੰਚਾਰਜ ਥਾਪ ਦਿੱਤਾ ਸੀ। ਇਸ ਦਾ ਐਲਾਨ ਵੀ ਸੁਖਬੀਰ ਬਾਦਲ ਨੇ ਖੁਦ ਅਜਨਾਲਾ ਜਾ ਕੇ ਕੀਤਾ ਸੀ
ਹਾਲਾਂਕਿ ਏਬੀਪੀ ਸਾਂਝਾ ਨੇ ਬੋਨੀ ਅਜਨਾਲਾ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਕੁਝ ਵੀ ਨਹੀਂ ਬੋਲਗੇ। ਸਗੋਂ ਜਲਦੀ ਹੀ ਮੀਡੀਆ ਸਾਹਮਣੇ ਆ ਕੇ ਇਸ ਬਾਰੇ ਸਭ ਸਾਫ ਹੋ ਜਾਵੇਗਾ।
ਅਮਰਪਾਲ ਸਿੰਘ ਬੋਨੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਹੋ ਸਕਦੀ ਵਾਪਸੀ, ਸੁਖਬੀਰ ਬਾਦਲ ਨਾਲ ਹੋਈ ਮੁਲਾਕਾਤ
ਏਬੀਪੀ ਸਾਂਝਾ
Updated at:
12 Feb 2020 05:15 PM (IST)
ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕੱਲ੍ਹ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਵਿਚ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਖ਼ਬਰ ਇਹ ਹੈ ਕਿ ਅੱਜ ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ 'ਚ ਬੋਨੀ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਹੋਈ।
- - - - - - - - - Advertisement - - - - - - - - -