ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਤਾਜ਼ਾ ਨਤੀਜਿਆਂ ਤੋਂ ਬਾਅਦ ਡੈਮੋਕ੍ਰੇਟ ਜੋਅ ਬਿਡੇਨ ਨੂੰ 306 ਇਲੈਕਟੋਰਲ ਵੋਟਾਂ ਅਤੇ ਰਿਪਬਲੀਕਨ ਡੋਨਲਡ ਟਰੰਪ 232 ਵੋਟਾਂ ਮਿਲੀਆਂ ਹਨ। ਉਥੇ ਹੀ ਅਮਰੀਕਾ, ਦੇ 46 ਵੇਂ ਰਾਸ਼ਟਰਪਤੀ ਬਣਨ ਜਾ ਰਹੇ ਬਿਡੇਨ ਨੇ ਜਾਰਜੀਆ ਅਤੇ ਐਰੀਜ਼ੋਨਾ ਦੋਵਾਂ ਰਾਜਾਂ ਵਿੱਚ ਆਪਣੀ ਜਿੱਤ ਦਰਜ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹਾਰ ਤੋਂ ਬਾਅਦ ਵੀ ਆਪਣੇ ਜ਼ੋਰ ‘ਤੇ ਅੜੇ ਹੋਏ ਹਨ।
ਦੱਸ ਦਈਏ ਕਿ ਬਿਡੇਨ ਨੂੰ ਜਾਰਜੀਆ ਵਿੱਚ 16 ਇਲੈਕਟੋਰਲ ਵੋਟਾਂ ਪ੍ਰਾਪਤ ਹੋਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕੁੱਲ ਵੋਟਾਂ ਦੀ ਗਿਣਤੀ 306 ਹੋ ਗਈ ਹੈ। ਇਸ ਦੇ ਨਾਲ ਜੋਅ ਬਿਡੇਨ ਡੈਮੋਕਰੇਟ ਲੀਡਰ ਬਣ ਗਏ ਹਨ ਜਿਨ੍ਹਾਂ 28 ਸਾਲਾਂ ਬਾਅਦ ਜਾਰਜੀਆ ਰਾਜ ਜਿੱਤਿਆ। ਇਸ ਦੇ ਨਾਲ ਹੀ, ਰਾਸ਼ਟਰਪਤੀ ਚੋਣਾਂ ਵਿੱਚ ਜਾਰਜੀਆ, ਐਰੀਜ਼ੋਨਾ, ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਵਿੱਚ ਇਨ੍ਹਾਂ ਪੰਜਾਂ ਰਾਜਾਂ ਦੀ ਮਹੱਤਵਪੂਰਣ ਭੂਮਿਕਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਥੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਵਾਰ ਜੋ ਬਿਡੇਨ ਨੇ ਇਸ ਨੂੰ ਆਪਣੇ ਨਾਮ ਕਰ ਲਿਆ।
ਜੋਅ ਬਿਡੇਨ ਹੁਣ 20 ਜਨਵਰੀ, 2021 ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ 306 ਚੋਣ ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਸਹੁੰ ਚੁੱਕਣਗੇ। ਜੋਅ ਬਿਡੇਨ 46 ਵੇਂ ਰਾਸ਼ਟਰਪਤੀ ਹੋਣਗੇ ਜੋ ਸਯੁੰਕਤ ਰਾਜ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਜੋ ਬਿਡੇਨ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਵਿਅਕਤੀ ਹੋਣਗੇ।