ਚੰਡੀਗੜ੍ਹ: ਦੀਵਾਲੀ ਵਾਲੇ ਦਿਨ ਵੀ ਪੰਜਾਬ ਦੇ ਕਿਸਾਨਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ। ਅਜਿਹੇ ‘ਚ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਨੇ ਬੰਦੀ ਛੋੜ ਦਿਵਸ ਅਤੇ ਦੀਵਾਲ਼ੀ ਨੂੰ ਮਸ਼ਾਲਾਂ ਬਾਲ਼ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਭਰ 'ਚ ਲੱਗੇ ਕਿਸਾਨ-ਮੋਰਚਿਆਂ 'ਤੇ ਕਿਸਾਨ ਮਸ਼ਾਲਾਂ ਬਾਲ ਕੇ, ਪਿੰਡਾਂ 'ਚ ਮਸ਼ਾਲ-ਮਾਰਚ ਕਰਦਿਆਂ ਲੋਕਾਈ ਨੂੰ ਚਾਨਣ ਵੰਡਣਗੇ।
ਇਸ ਦੌਰਾਨ ਉਹ ਸੰਦੇਸ਼ ਦੇਣਗੇ ਕਿ ਕਿਸਾਨੀ ਸਮੇਤ ਸਮੁੱਚੇ ਵਰਗਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਅਤੇ ਜਥੇਬੰਦਕ ਸੰਘਰਸ਼ਾਂ 'ਤੇ ਟੇਕ ਰੱਖੀ ਜਾਵੇ। 12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਲੀਡਰਾਂ ਨੇ ਸਪੱਸ਼ਟ ਕੀਤਾ ਹੈ ਕਿ ਕਾਲ਼ੀ-ਦੀਵਾਲੀ ਦਾ ਨਹੀਂ, ਸਗੋਂ ਮਸ਼ਾਲਾਂ ਬਾਲ਼ ਕੇ ਚਾਨਣ ਵੰਡਣ ਦਾ ਸੰਦੇਸ਼ ਦਿੱਤਾ ਗਿਆ ਹੈ।
ਸਰਹੱਦ ‘ਤੇ ਜਵਾਨਾਂ ਨੇ ਜਗਾਏ ਦੀਵੇ, ਦੇਸ਼ ਵਾਸੀਆਂ ਨੂੰ ਦਿੱਤਾ ਇਹ ਸੰਦੇਸ਼
ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕਾਲੀ ਦੀਵਾਲੀ ਮਨਾਉਣ ਦੀ ਬਜਾਇ ਕਿਸਾਨਾਂ ਦਾ ਹੁਣ ਇਹ ਵੱਡਾ ਐਲਾਨ
ਏਬੀਪੀ ਸਾਂਝਾ
Updated at:
14 Nov 2020 08:52 AM (IST)
12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਲੀਡਰਾਂ ਨੇ ਸਪੱਸ਼ਟ ਕੀਤਾ ਹੈ ਕਿ ਕਾਲ਼ੀ-ਦੀਵਾਲੀ ਦਾ ਨਹੀਂ, ਸਗੋਂ ਮਸ਼ਾਲਾਂ ਬਾਲ਼ ਕੇ ਚਾਨਣ ਵੰਡਣ ਦਾ ਸੰਦੇਸ਼ ਦਿੱਤਾ ਗਿਆ ਹੈ।
- - - - - - - - - Advertisement - - - - - - - - -