ਸ੍ਰੀਨਗਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਚ ਉੜੀ ਸੈਕਟਰ ਤੋਂ ਲੈਕੇ ਗੁਰੇਜ ਸੈਕਟਰ ਵਿਚਾਲੇ ਕਈ ਥਾਵਾਂ ‘ਤੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦਾ ਉਲੰਘਣ ਕੀਤਾ। ਇਸ ਦੌਰਾਨ ਪੰਜ ਸੁਰੱਖਿਆ ਕਰਮੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਭਾਰਤ ਨੇ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ।
ਸ੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਮੋਰਟਾਰ ਦਾਗੇ ਤੇ ਹੋਰ ਹਥਿਆਰਾਂ ਨਾਲ ਗੋਲ਼ੀਬਾਰੀ ਕੀਤੀ। ਉਨ੍ਹਾਂ ਦੱਸਿਆ ਭਾਰਤੀ ਜਵਾਨਾਂ ਨੇ ਇਸ ਦਾ ਮੂੰਹਤੋੜ ਜਵਾਬ ਦਿੱਤਾ। ਸਰਹੱਦ ਪਾਰ ਪਾਕਿਸਤਾਨੀ ਫੌਜ ਦੇ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਵਿਸਫੋਟਕਾਂ ਦੇ ਭੰਡਾਰਾਂ ਦੇ ਨਾਲ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਪਾਕਿਸਤਾਨੀ ਗੋਲ਼ਬਾਰੀ ‘ਚ 4 ਫੌਜੀ ਤੇ ਇਕ ਬੀਐਸਐਫ ਉਪ-ਨਿਰੀਖਕ ਦੇ ਨਾਲ ਹੀ ਛੇ ਨਾਗਰਿਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੁਰੱਖਿਆ ਕਰਮੀ ਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ। ਕਰਨਲ ਕਾਲੀਆ ਨਵੇ ਦੱਸਿਆ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ। ਪਾਕਿਸਤਾਨ ਨੇ ਡਾਵਰ, ਕੇਰਨ, ਉੜੀ, ਤੇ ਨੌਗਾਮ ਸਮੇਤ ਕਈ ਹੋਰ ਸੈਕਟਰਾਂ ‘ਚ ਗੋਲ਼ੀਬਾਰੀ ਕੀਤੀ। ਇਸ ਗੋਲ਼ੀਬਾਰੀ ‘ਚ ਤਿੰਨ ਭਾਰਤੀ ਫੌਜੀ ਸ਼ਹੀਦ ਹੋ ਗਏ ਤੇ ਤਿੰਨ ਜ਼ਖ਼ਮੀ ਹੋਏ। ਅਧਿਕਾਰੀਆਂ ਮੁਤਾਬਕ ਹਾਜੀ ਪੀਰ ਸੈਕਟਰ ‘ਚ ਸੁਰੱਖਿਆ ਬਲ ਦੇ ਇਕ ਐਸਆਈ ਵੀ ਸ਼ਹੀਦ ਹੋਏ ਹਨ। ਇਸ ਤੋਂ ਇਲਾਵਾ ਉੜੀ ਖੇਤਰ ਦੇ ਕਮਲਕੋਟ ਸੈਕਟਰ ਦੇ ਬਾਲਕੋਟ ਖੇਤਰ ‘ਚ ਇਕ ਮਹਿਲਾ ਦੀ ਮੌਤ ਹੋ ਗਈ।
ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ
ਭਾਰਤੀ ਫੌਜ ਦੇ ਸੂਤਰ ਨੇ ਕਿਹਾ ਫੌਜ ਨੇ ਜਵਾਬ ਫਾਇਰਿੰਗ ਕਰਦਿਆਂ 7-8 ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਮਾਰ ਮੁਕਾਇਆ। ਇਸ ਤੋਂ ਇਲਾਵਾ 10-12 ਫੌਜੀ ਜ਼ਖ਼ਮੀ ਹਨ। ਭਾਰਤੀ ਫੌਜ ਵੱਲੋਂ ਪਾਕਿਸਤਾਨੀ ਫੌਜ ਦੇ ਬੰਕਰ ਤੇ ਲੌਂਚ ਪੈਡ ਵੀ ਤਬਾਹ ਕੀਤੇ ਗਏ ਹਨ।
ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ
ਕਰਨਲ ਵਾਲੀਆ ਨੇ ਦੱਸਿਆ ਕਿ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ। ਕੇਰਨ ਸੈਕਟਰ ‘ਚ ਕੰਟਰੋਲ ਰੇਖਾ ਕੋਲ ਗੋਲਬੰਦੀ ਦੀ ਉਲੰਘਣਾ ਕਰਕੇ ਘੁਸਪੈਠ ਲਈ ਮਦਦ ਕੀਤੀ ਜਾ ਰਹੀ ਸੀ। ਕੇਰਨ ਸੈਕਟਰ ‘ਚ ਕੰਟਰੋਲ ਰੇਖਾ ਕੋਲ ਚੌਕੀਆ ਤੇ ਫੌਜ ਨੇ ਸ਼ੱਕੀ ਗਤੀਵਿਧੀਆਂ ਦੇਖੀਆਂ। ਫੌਜ ਨੇ ਸ਼ੱਕੀ ਘੁਸਪੈਠ ਦੇ ਯਤਨ ਨਾਕਾਮ ਕਰ ਦਿੱਤੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ
ਏਬੀਪੀ ਸਾਂਝਾ
Updated at:
14 Nov 2020 06:47 AM (IST)
ਸ੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਮੋਰਟਾਰ ਦਾਗੇ ਤੇ ਹੋਰ ਹਥਿਆਰਾਂ ਨਾਲ ਗੋਲ਼ੀਬਾਰੀ ਕੀਤੀ। ਉਨ੍ਹਾਂ ਦੱਸਿਆ ਭਾਰਤੀ ਜਵਾਨਾਂ ਨੇ ਇਸ ਦਾ ਮੂੰਹਤੋੜ ਜਵਾਬ ਦਿੱਤਾ।
- - - - - - - - - Advertisement - - - - - - - - -