ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਵੀ ਦੀਵਾਲੀ ਨੂੰ ਦੇਸ਼ ਦੇ ਜਵਾਨਾਂ ਨਾਲ ਸਰਹੱਦ ਤੇ ਮਨਾਉਣਗੇ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਦੀਵਾਲੀ ਦੇ ਮੌਕੇ ‘ਤੇ ਇੱਕ ਦੀਵਾ ਦੇਸ਼ ਦੇ ਜਵਾਨਾਂ ਦੇ ਨਾਮ ਵੀ ਜਗਾਉਣ ਦੀ ਅਪੀਲ ਕੀਤੀ ਸੀ।

ਪੀਐਮ ਮੋਦੀ ਨੇ ਟਵੀਟ ਕੀਤਾ, "ਆਓ ਇਸ ਦੀਵਾਲੀ ਇੱਕ ਦੀਵਾ ਉਨ੍ਹਾਂ ਸੈਨਿਕਾਂ ਦੇ ਸਨਮਾਨ ਵਿੱਚ ਜਗਾਈਏ ਜੋ ਨਿਡਰ ਹੋ ਕੇ ਦੇਸ਼ ਦੀ ਰੱਖਿਆ ਕਰਦੇ ਹਨ।"


ਪ੍ਰਧਾਨ ਮੰਤਰੀ ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬੈਠੇ ਹਨ, ਉਹ ਹਰ ਵਾਰ ਫੌਜੀਆਂ ਨਾਲ ਦੀਵਾਲੀ ਮਨਾਉਂਦੇ ਹਨ।ਪਿਛਲੇ ਸਾਲ, ਪ੍ਰਧਾਨ ਮੰਤਰੀ ਮੋਦੀ ਨੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਫੌਜੀਆਂ ਨਾਲ ਦੀਵਾਲੀ ਮਨਾਈ ਸੀ।ਇਸ ਵਾਰ ਪ੍ਰਧਾਨ ਮੰਤਰੀ ਮੋਦੀ ਸੈਨਿਕਾਂ ਨਾਲ ਸਮਾਂ ਬਿਤਾਉਣਗੇ ਅਤੇ ਚੀਨ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਤਣਾਅ ਦੇ ਵਿਚਕਾਰ ਉਨ੍ਹਾਂ ਨੂੰ ਉਤਸ਼ਾਹਿਤ ਕਰਨਗੇ।

ਸ਼ੁੱਕਰਵਾਰ ਨੂੰ ਹੀ, ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ 'ਤੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ। ਇਸ ਗੋਲੀਬਾਰੀ ਵਿੱਚ ਭਾਰਤ ਦੇ ਚਾਰ ਸੈਨਿਕ ਮਾਰੇ ਗਏ ਅਤੇ ਤਿੰਨ ਨਾਗਰਿਕਾਂ ਦੀ ਵੀ ਮੌਤ ਹੋਈ ਹੈ।