ਨਵੀਂ ਦਿੱਲ਼ੀ: ਉੱਤਰ ਭਾਰਤ ਦੇ ਕਈ ਸੂਬਿਆਂ 'ਚ ਕੜਾਕੇ ਦੀ ਠੰਢ ਨੇ ਦਸਤਕ ਦਿੱਤੀ ਹੈ। ਦੂਜੇ ਪਾਸੇ, ਦੱਖਣੀ ਭਾਰਤ ਵਿੱਚ ਆਉਣ ਵਾਲੇ 48 ਘੰਟਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਤਾਮਿਲਨਾਡੂ, ਪੁਡੂਚੇਰੀ ਤੇ ਕਰੀਕਾਲ ਖੇਤਰ ਵਿੱਚ ਕੁਝ ਥਾਂਵਾਂ 'ਤੇ 14 ਨਵੰਬਰ ਨੂੰ ਹਲਕੀ ਬਾਰਸ਼ ਹੋ ਸਕਦੀ ਹੈ। ਤਾਮਿਲਨਾਡੂ ਦੇ ਤਿਰੂਨੇਲਵੇਲੀ, ਰਮਨਾਥਪੁਰਮ ਤੇ ਥੂਥੁਕੁੜੀ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੇ ਨਾਲ ਭਾਰੀ ਬਾਰਸ਼ ਹੋ ਸਕਦੀ ਹੈ।

ਦੱਸ ਦਈਏ ਕਿ ਅਗਲੇ 48 ਘੰਟਿਆਂ 'ਚ ਚੇਨਈ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਚੇਨਈ ਦੇ ਕੁਝ ਇਲਾਕਿਆਂ ਵਿੱਚ ਵੀ ਹਲਕੀ ਬਾਰਸ਼ ਹੋ ਸਕਦੀ ਹੈ, ਜਿੱਥੇ ਇਸ ਦਾ ਤਾਪਮਾਨ ਕ੍ਰਮਵਾਰ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ 31 ਤੋਂ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਨਵੰਬਰ ਦੇ ਸ਼ੁਰੂ ਵਿੱਚ ਹੀ ਦਿੱਲੀ ਐਨਸੀਆਰ ਵਿੱਚ ਹਲਕੀ ਠੰਢ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਦਿੱਲੀ ਅਤੇ ਐਨਸੀਆਰ ਵਿਚ ਧੁੰਦ ਹੋਰ ਵਧੇਗੀ। ਆਉਣ ਵਾਲੇ ਦਿਨਾਂ ਵਿੱਚ ਦਿੱਲੀ ਐਨਸੀਆਰ ਦੇ ਮੌਸਮ 'ਚ ਉਤਰਾਅ ਚੜਾਅ ਵੇਖਿਆ ਜਾਏਗਾ। ਮੌਸਮ ਵਿਭਾਗ ਦੇ ਮੁਤਾਬਕ, 15 ਜਾਂ 16 ਨਵੰਬਰ ਇਸ ਮੌਸਮ ਦੀ ਪਹਿਲੀ ਬਾਰਸ਼ ਹੋ ਸਕਦੀ ਹੈ। ਮੌਸਮ ਵਿੱਚ ਇਹ ਤਬਦੀਲੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹੋਏਗੀ।

ਦੀਵਾਲੀ ਦੀ ਸਫਾਈ ਕਰਦਿਆਂ ਔਰਤ ਨੇ ਕੂੜੇ 'ਚ ਸੁੱਟਿਆ ਲੱਖਾਂ ਦੇ ਗਹਿਣੀਆਂ ਦਾ ਬੈਗ, ਅੱਗੇ ਦੋ ਵਾਪਰਿਆ, ਹੈਰਾਨ ਕਰ ਦੇਵੇਗਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904