ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਿਤੀ ਨੂੰ ਸੰਭਾਲਣ ਲਈ ਯਤਨ ਤੇਜ਼ ਕਰ ਲਏ ਹਨ,ਜਿਸ ‘ਚ ਅਰਥ ਵਿਵਸਥਾ ਨੂੰ ਰਾਹਤ ਦੇਣ ਲਈ ਇੱਕ ਹਜ਼ਾਰ ਬਿਲੀਅਨ ਡਾਲਰ ਦੇ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ ਹੈ।
ਦੇਸ਼ ‘ਚ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਵਿਗੜਦੀ ਸਥਿਤੀ ਨੂੰ ਕਾਬੂ ਕਰਨ ਲਈ ਯੂਐਸ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਆਰਥਿਕ ਸਹਾਇਤਾ ਪੈਕੇਜ ‘ਤੇ ਦਸਤਖ਼ਤ ਕੀਤੇ ਹਨ। ਜਿਸ ਬਿੱਲ 'ਤੇ ਹਸਤਾਖਰ ਕੀਤੇ ਗਏ ਹਨ, ਉਸ ਦਾ ਨਾਂ ਹੈ ‘ਫੈਮਿਲੀਜ਼ ਫਸਟ ਕੋਰੋਨਾਵਾਇਰਸ ਰਿਸਪਾਂਸ ਐਕਟ ਹੈ, ਜਿਸ ਦੇ ਤਹਿਤ ਬਿਮਾਰ ਛੁੱਟੀ ਅਤੇ ਮੁਫਤ ਕੋਵਿਡ-19 ਟੈਸਟ ਕਰਵਾਉਣ ਦੀ ਵਿਵਸਥਾ ਹੈ।
ਯੂਐਸ ‘ਚ ਦੋ ਸੰਸਦ ਮੈਂਬਰਾਂ ਨੂੰ ਵੀ ਕੋਰੋਨਾਵਾਇਰਸ ਪੌਜ਼ਟਿਵ ਆਇਆ। ਫਲੋਰਿਡਾ ਦੇ ਸੰਸਦ ਮੈਂਬਰਾਂ ਮਾਰੀਓ ਡਿਆਜ਼-ਬਲਾਰਟ ਅਤੇ ਬੇਨ ਮੈਕੇਡਮਸਲ ਨੂੰ ਬੁੱਧਵਾਰ ਨੂੰ ਕੋਰੋਨਾਵਾਇਰਸ ਸਕਾਰਾਤਮਕ ਪਾਇਆ ਗਿਆ। ਇਹ ਅਮਰੀਕੀ ਸੰਸਦ ਮੈਂਬਰ ਦੇ ਕੋਰੋਨਾ ਤੋਂ ਪੀੜਤ ਦੇ ਪਹਿਲੇ ਕੇਸ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਆਪਣੇ ਕੋਰੋਨਾਵਾਇਰਸ ਦਾ ਟੈਸਟ ਕਰਵਾਇਆ ਜੋ ਨਕਾਰਾਤਮਕ ਆਇਆ।
ਅਮਰੀਕਾ ‘ਚ ਕੋਰੋਨਾਵਾਇਰਸ ਦੇ ਘੱਟੋ ਘੱਟ 8,736 ਕੇਸ ਦਰਜ ਹੋਏ ਹਨ ਅਤੇ 146 ਮੌਤਾਂ ਹੋਈਆਂ ਹਨ। ਇਹ ਅੰਕੜੇ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਦਿੱਤਾ ਗਿਆ ਹੈ। ਨਿਊਯਾਰਕ, ਇਸ ਵਾਇਰਸ ਨਾਲ ਅਮਰੀਕਾ ‘ਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿਸ ‘ਚ 2,900 ਤੋਂ ਵੱਧ ਕੇਸ ਹਨ। ਇਸ ਤੋਂ ਬਾਅਦ 1,187 ਮਾਮਲੇ ਵਾਸ਼ਿੰਗਟਨ ਤੋਂ ਸਾਹਮਣੇ ਆਏ।
ਕੋਰੋਨਾਵਾਇਰਸ ਕਰਕੇ ਅਮਰੀਕਾ ‘ਚ ਬਿਗੜੇ ਹਾਲਾਤ, ਟਰੰਪ ਨੇ ਵਿੱਤੀ ਸਹਾਇਤਾ ਦੇ ਪੈਕੇਜ 'ਤੇ ਕੀਤੇ ਦਸਤਖ਼ਤ
ਏਬੀਪੀ ਸਾਂਝਾ
Updated at:
19 Mar 2020 08:32 PM (IST)
ਅਮਰੀਕਾ ਵਰਗੇ ਵਿਕਸਤ ਦੇਸ਼ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 146 ਤੋਂ ਪਾਰ ਹੋ ਗਈ ਹੈ ਅਤੇ ਇਹ ਵਾਇਰਸ ਉਸਦੇ ਸਾਰੇ 50 ਰਾਜਾਂ ‘ਚ ਫੈਲ ਗਿਆ ਹੈ।
- - - - - - - - - Advertisement - - - - - - - - -