ਨਵੀਂ ਦਿੱਲੀ: ਪੂਰੀ ਦੁਨੀਆ ਕੋਰੋਨਾਵਾਇਰਸ ਨਾਲ ਲੜ ਰਹੀ ਹੈ, ਜਦੋਂਕਿ ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਿਹਾ। ਸੈਨਾ ਦੇ ਹੈੱਡਕੁਆਰਟਰਾਂ ਦੇ ਅੰਕੜਿਆਂ ਮੁਤਾਬਕ, ਕੋਰੋਨਾਵਾਇਰਸ ਦੇ ਪ੍ਰਕੋਪ ਦੇ ਸਮੇਂ ਵੀ ਪਾਕਿਸਤਾਨ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਇਸ ਸਾਲ ਹੁਣ ਤਕ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਤਕਰੀਬਨ 1200 ਵਾਰ ਕੀਤੀ ਜਾ ਚੁੱਕੀ ਹੈ ਜੋ ਪਿਛਲੇ ਦੋ ਸਾਲਾਂ ਨਾਲੋਂ ਲਗਪਗ ਦੁੱਗਣੀ ਹੈ।


ਭਾਰਤੀ ਸੈਨਾ ਦੇ ਮੁੱਖ ਦਫ਼ਤਰ ਤੋਂ ਏਬੀਪੀ ਨਿਊਜ਼ ਤੋਂ ਮਿਲੇ ਅੰਕੜਿਆਂ ਅਨੁਸਾਰ, ਇਸ ਸਾਲ ਹੁਣ ਤੱਕ (6 ਅਪ੍ਰੈਲ ਤੱਕ) ਪਾਕਿਸਤਾਨੀ ਸੈਨਾ ਨੇ ਕੁੱਲ 1197 ਵਾਰ ਕੰਟਰੋਲ ਰੇਖਾ ਦੇ ਵੱਖ ਵੱਖ ਸੈਕਟਰਾਂ ‘ਚ ਫਾਇਰਿੰਗ ਕੀਤੀ ਹੈ। ਜਦੋਂ ਕਿ ਜਨਵਰੀ ਮਹੀਨੇ ‘ਚ 367 ਵਾਰ ਜੰਗਬੰਦੀ ਦੀ ਉਲੰਘਣਾ, ਫਰਵਰੀ ‘ਚ 366 ਵਾਰ ਉਲੰਘਣਾ ਕੀਤੀ ਗਈ ਸੀ ਅਤੇ ਮਾਰਚ ਦੇ ਮਹੀਨੇ ‘ਚ ਇਹ ਅੰਕੜਾ 400 ਪਾਰ ਕਰ ਗਿਆ ਸੀ। ਅਪਰੈਲ ਦੇ ਪਹਿਲੇ ਹਫ਼ਤੇ ਵਿੱਚ ਪਾਕਿਸਤਾਨ ਦੀ ਸੈਨਾ ਨੇ 53 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ।

ਦੱਸ ਦੇਈਏ ਕਿ ਮਾਰਚ ਮਹੀਨੇ ਤੋਂ ਪੂਰੀ ਦੁਨੀਆ ਦੀ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੋਵੇਂ ਗੁਆਢੀ ਦੇਸ਼ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਪਾਕਿਸਤਾਨ ‘ਚ ਹੁਣ ਤਕ ਸਾਢੇ ਚਾਰ ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਮਹਾਮਾਰੀ ਨਾਲ 60 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਇਸ ਸਮੇਂ ਦੌਰਾਨ ਪਾਕਿਸਤਾਨ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਅੰਕੜਿਆਂ ਮੁਤਾਬਕ ਪਿਛਲੇ ਤਿੰਨ-ਚਾਰ ਮਹੀਨਿਆਂ ‘ਚ ਪਾਕਿਸਤਾਨ ਨੇ ਪਿਛਲੇ ਦੋ ਸਾਲਾ ਦੌਰਾਨ ਵੀ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਵੱਲੋਂ ਗੋਲੀਬਾਰੀ ਅੱਤਵਾਦੀਆਂ ਦੀ ਘੁਸਪੈਠ ਕਾਰਨ ਕੀਤੀ ਜਾ ਰਹੀ ਹੈ। ਗੋਲੀਬਾਰੀ ਹੇਠ ਪਾਕਿਸਤਾਨੀ ਫੌਜ ਕੰਟਰੋਲ ਰੇਖਾ ਦੇ ਪਾਰ ਕਰਵਾ ਅੱਤਵਾਦੀਆਂ ਨੂੰ ਕਸ਼ਮੀਰ ਘਾਟੀ ਭੇਜਣ ਦੀ ਤਿਆਰੀ ਵਿੱਚ ਹੈ।

ਦੱਸ ਦਈਏ ਕਿ ਐਤਵਾਰ ਨੂੰ ਭਾਰਤੀ ਸੈਨਾ ਦੇ ਪੰਜ ਪੈਰਾ-ਐਸਐਫ ਕਮਾਂਡੋ ਲੋਰਨ ਦੇ ਕੇਰਨ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਕਰੀਬ ਪੰਜ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋ ਗਏ। ਜਦਕਿ, ਮੁਕਾਬਲੇ ਵਿੱਚ ਪੰਜ ਅੱਤਵਾਦੀ ਵੀ ਮਾਰੇ ਗਏ ਸੀ।

ਜਾਣਕਾਰੀ ਅਨੁਸਾਰ ਇਸ ਸਾਲ ਐਲਓਸੀ ‘ਚ ਭਾਰੀ ਬਰਫਬਾਰੀ ਹੋਈ ਹੈ। ਜਿਸ ਕਾਰਨ ਐਲਓਸੀ-ਫੈਂਸ ਭਾਵ ਕੰਡੀਆਲੀ ਤਾਰ ਟੁੱਟ ਗਈ ਹਨ ਜਾਂ ਬਰਫ ‘ਚ ਫਸ ਗਈ। ਜਿਸ ਕਾਰਨ ਅੱਤਵਾਦੀ ਕਿਸੇ ਵੀ ਕੀਮਤ 'ਤੇ ਕੰਟਰੋਲ ਰੇਖਾ ਨੂੰ ਪਾਰ ਕਰਨ ‘ਚ ਲੱਗੇ ਹੋਏ ਹਨ।

ਦੱਸ ਦੇਈਏ ਕਿ ਸੈਨਾ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਅੱਤਵਾਦੀਆਂ ਦੀ ਯੋਜਨਾ ਨੂੰ ਨਾਕਾਮ ਕਰਨ ਵਿੱਚ ਲੱਗੀ ਹੋਈ ਹੈ। ਇਸ ਸਾਲ ਹੁਣ ਤੱਕ ਕਸ਼ਮੀਰ ਘਾਟੀ ਵਿਚ 41 ਅੱਤਵਾਦੀ ਮਾਰੇ ਜਾ ਚੁੱਕੇ ਹਨ।